ਜਲੰਧਰ: ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਆਪਣੇ ਪਰਿਵਾਰ ਸਮੇਤ ਵਾਪਸ ਆਪਣੇ ਪ੍ਰਦੇਸ਼ਾਂ ਨੂੰ ਜਾ ਰਹੇ ਹਨ, ਉੱਥੇ ਹੀ ਹੁਣ ਪੰਜਾਬ ਵਿੱਚ ਫੈਕਟਰੀਆਂ ਅਤੇ ਬਾਕੀ ਕਾਰੋਬਾਰ ਖੁੱਲ੍ਹਣ ਨਾਲ ਇਹ ਮਜ਼ਦੂਰ ਹੁਣ ਆਪਣੇ ਵਾਪਸ ਜਾਣ ਦਾ ਪ੍ਰੋਗਰਾਮ ਰੱਦ ਕਰ ਰਹੇ ਹਨ।
ਜਲੰਧਰ ਵਿੱਚ ਸੈਂਕੜੇ ਹੀ ਮਜ਼ਦੂਰ ਅਜਿਹੇ ਹਨ, ਜੋ ਆਪਣੇ ਘਰ ਵਾਪਸ ਜਾਣ ਲਈ ਆਪਣੀ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਵੀ ਵਾਪਸ ਨਹੀਂ ਗਏ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿੱਚ ਹੀ ਕਾਰੋਬਾਰ ਅਤੇ ਫੈਕਟਰੀਆਂ ਖੁੱਲ੍ਹ ਚੁੱਕੀਆਂ ਹਨ ਜਿਸ ਕਰਕੇ ਹੁਣ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ।
ਦੂਜੇ ਪਾਸੇ ਕਈ ਫੈਕਟਰੀਆਂ ਦੇ ਮਾਲਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਸੀ ਪਰ ਹੁਣ ਮਜ਼ਦੂਰਾਂ ਦੇ ਵਾਪਸ ਆਉਣ ਨਾਲ ਇਨ੍ਹਾਂ ਦੀਆਂ ਫੈਕਟਰੀਆਂ ਪੂਰੀ ਲੇਬਰ ਨਾਲ ਚੱਲ ਰਹੀਆਂ ਹਨ। ਫੈਕਟਰੀ ਦੇ ਮਾਲਕ ਮੁਤਾਬਕ ਹੁਣ ਫੈਕਟਰੀਆਂ ਅਤੇ ਬਾਕੀ ਦਾ ਅਦਾਰੇ ਖੁੱਲ੍ਹ ਨਾਲ ਰੇਲ ਗੱਡੀਆਂ ਖਾਲੀ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰਫਿਊ ਤੋਂ ਬਾਅਦ ਲੋਕਡਾਊਨ ਸਕੂਲ ਅਤੇ ਹੋਟਲਾਂ ਨੂੰ ਛੱਡ ਕੇ ਤਕਰੀਬਨ ਸਾਰੇ ਅਦਾਰੇ ਖੋਲ੍ਹ ਦਿੱਤੇ ਗਏ ਹਨ, ਜਿਨ੍ਹਾਂ ਕਰਕੇ ਹੁਣ ਇਨ੍ਹਾਂ ਮਜ਼ਦੂਰਾਂ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਜਲੰਧਰ ਵਿੱਚ ਵੀ ਮਜ਼ਦੂਰ ਆਪਣੇ ਕੰਮ ਦੇ ਦੁਬਾਰਾ ਆਉਣੇ ਸ਼ੁਰੂ ਹੋਣ 'ਤੇ ਹੁਣ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: ਯਾਤਰੀਆਂ ਤੇ ਉਡਾਣਾਂ ਦੀ ਗਿਣਤੀ 'ਚ ਹੋਵੇਗਾ ਵਾਧਾ: ਹਰਦੀਪ ਪੁਰੀ