ਪੰਜਾਬ

punjab

ETV Bharat / state

ਕੋਰੋਨਾ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਖੋ ਲਏ ਘਰ, ਖੁੱਲ੍ਹੇ ਮੈਦਾਨਾਂ 'ਚ ਕੱਟ ਰਹੇ ਨੇ ਰਾਤਾਂ - Migrant workers stranded punjab

ਜਲੰਧਰ ਵਿੱਚ ਵੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਲਈ ਘਰੋਂ-ਘਰੀਂ ਭੇਜਣ ਲਈ ਵਿਸ਼ੇਸ਼ ਟਰੇਨਾਂ ਦੇ ਇੰਤਜ਼ਾਮ ਕੀਤੇ ਗਏ ਹਨ ਪਰ ਇਸ ਸਭ ਦੇ ਵਿੱਚ ਉਹ ਮਜ਼ਦੂਰ ਵੀ ਹਨ ਜੋ ਆਪਣਾ ਘਰ ਵੀ ਛੱਡ ਚੁੱਕੇ ਹਨ ਅਤੇ ਟਰੇਨ ਵਿੱਚ ਵੀ ਨਹੀਂ ਬੈਠ ਪਾਏ, ਹੁਣ ਇਹ ਆਪਣੇ ਬੱਚਿਆਂ ਅਤੇ ਪਰਿਵਾਰਾਂ ਨੂੰ ਲੈ ਕੇ ਖੁੱਲ੍ਹੇ ਮੈਦਾਨਾਂ ਵਿੱਚ ਦਿਨ ਕੱਟਣ ਨੂੰ ਮਜਬੂਰ ਹਨ।

ਪ੍ਰਵਾਸੀ ਮਜ਼ਦੂਰ ਜਲੰਧਰ
ਪ੍ਰਵਾਸੀ ਮਜ਼ਦੂਰ ਜਲੰਧਰ

By

Published : May 8, 2020, 6:32 PM IST

ਜਲੰਧਰ: ਇੱਕ ਪਾਸੇ ਜਿੱਥੇ ਸਰਕਾਰਾਂ ਮਜ਼ਦੂਰਾਂ ਨੂੰ ਘਰੋਂ-ਘਰੀ ਭੇਜਣ ਲਈ ਵਿਸ਼ੇਸ਼ ਟਰੇਨਾਂ ਦਾ ਇੰਤਜ਼ਾਮ ਕਰ ਰਹੀਆਂ ਹਨ। ਉਧਰ ਦੂਸਰੇ ਪਾਸੇ ਸੈਂਕੜੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਅਜਿਹੇ ਵੀ ਹਨ ਜੋ ਆਪਣੇ ਟਿਕਾਣਿਆਂ ਤੋਂ ਘਰਾਂ ਵੱਲ ਪੈਦਲ ਤੁਰ ਪਏ ਹਨ।

ਵੇਖੋ ਵੀਡੀਓ

ਜਲੰਧਰ ਵਿੱਚ ਵੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਲਈ ਘਰੋਂ-ਘਰੀਂ ਭੇਜਣ ਲਈ ਵਿਸ਼ੇਸ਼ ਟਰੇਨਾਂ ਦੇ ਇੰਤਜ਼ਾਮ ਕੀਤੇ ਗਏ ਹਨ ਪਰ ਇਸ ਸਭ ਦੇ ਵਿੱਚ ਉਹ ਮਜ਼ਦੂਰ ਵੀ ਹਨ ਜੋ ਆਪਣਾ ਘਰ ਵੀ ਛੱਡ ਚੁੱਕੇ ਹਨ ਅਤੇ ਟਰੇਨ ਵਿੱਚ ਵੀ ਨਹੀਂ ਬੈਠ ਪਾਏ, ਹੁਣ ਇਹ ਆਪਣੇ ਬੱਚਿਆਂ ਅਤੇ ਪਰਿਵਾਰਾਂ ਨੂੰ ਲੈ ਕੇ ਖੁੱਲ੍ਹੇ ਮੈਦਾਨਾਂ ਵਿੱਚ ਦਿਨ ਕੱਟਣ ਨੂੰ ਮਜਬੂਰ ਹਨ।

ਅਜਿਹੇ ਹੀ ਕੁਝ ਮਜ਼ਦੂਰ ਜਲੰਧਰ ਦੇ ਲੱਧੇਵਾਲੀ ਪਿੰਡ ਦੇ ਲਾਗੇ ਖਾਲੀ ਪਲਾਟਾਂ ਵਿੱਚ ਰਾਤ ਕੱਟਣ ਨੂੰ ਮਜਬੂਰ ਹਨ, ਜਿਨ੍ਹਾਂ ਨੇ ਆਪਣੇ ਪਿੰਡ ਆਪਣੇ ਘਰਾਂ ਨੂੰ ਜਾਣ ਲਈ ਆਪਣਾ ਪੁਰਾਣਾ ਠਿਕਾਣਾ ਵੀ ਛੱਡ ਦਿੱਤਾ।

ਇਹ ਮਜ਼ਦੂਰ ਪਰਿਵਾਰਾਂ ਨੂੰ ਲੈ ਕੇ ਰੇਲਵੇ ਸਟੇਸ਼ਨ ਪਹੁੰਚੇ ਤਾਂਕਿ ਉੱਥੋਂ ਟਰੇਨ ਵਿੱਚ ਬੈਠ ਕੇ ਆਪਣੇ ਘਰਾਂ ਨੂੰ ਜਾ ਸਕਣ ਪਰ ਇਨ੍ਹਾਂ ਮਜ਼ਦੂਰ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਕਾਰਨ ਕਰਕੇ ਟਰੇਨ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਰਕੇ ਇਹ ਮਜ਼ਦੂਰ ਹੁਣ "ਨਾ ਘਰਦੇ ਰਹਿ ਗਏ ਨੇ ਨਾ ਹੀ ਘਾਟ ਦੇ "।

ਇਹ ਵੀ ਪੜੋ: ਗੜ੍ਹਸ਼ੰਕਰ ਕੋਲ ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਕੱਲ੍ਹ ਗੋਰਖਪੁਰ ਜਾਣਾ ਸੀ ਅਤੇ ਇਸ ਲਈ ਉਹ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਪਹੁੰਚੇ ਸੀ ਪਰ ਟਰੇਨ ਨਾ ਮਿਲਣ ਕਰਕੇ ਹੁਣ ਇਹ ਪਰਿਵਾਰ ਖਾਲੀ ਪਲਾਟਾਂ ਵਿੱਚ ਹੀ ਰਾਤ ਗੁਜ਼ਾਰ ਰਹੇ ਹਨ।

ABOUT THE AUTHOR

...view details