ਜਲੰਧਰ:ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ (Retire from international cricket) ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਟਰਬਨੇਟਰ ਹਰਭਜਨ ਸਿੰਘ ਭੱਜੀ ਜਲੰਧਰ ਦੇ ਬਰਲਟਨ ਪਾਰਕ ਗਰਾਊਂਡ ਵਿਖੇ ਪਹੁੰਚੇ। ਇਹ ਉਹੀ ਗਰਾਊਂਡ ਹੈ ਜਿਥੇ ਹਰਭਜਨ ਸਿੰਘ ਭੱਜੀ (Cricketer Harbhajan Singh Bhajji) ਨੇ ਕਦੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਹੁਣ ਜਦ ਭੱਜੀ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਤਾਂ ਇਸੇ ਗਰਾਊਂਡ ਵਿੱਚ ਆ ਕੇ ਮੱਥਾ ਟੇਕਿਆ।
ਗਰਾਊਂਡ ਵਿੱਚ ਮੱਥਾ ਟੇਕ ਭੱਜੀ ਨੇ ਲਿਆ ਕ੍ਰਿਕਟ ਤੋਂ ਸੰਨਿਆਸ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਹਰਭਜਨ ਸਿੰਘ ਨੇ ਗੱਲਾਂ ਗੱਲਾਂ ਵਿੱਚ ਰਾਜਨੀਤਿਕ ਪਾਰਟੀ ਵਿਚ ਜਾਣ ਵੱਲ ਵੀ ਇਸ਼ਾਰਾ ਕੀਤਾ ਪਰ ਇਸ ਬਾਰੇ ਕੁਝ ਵੀ ਕਹਿਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇ ਉਹ ਕੋਈ ਰਾਜਨੀਤਿਕ ਪਾਰਟੀ ਜੁਆਇਨ ਕਰਨਗੇ ਤਾਂ ਉਸ ਤੋਂ ਪਹਿਲੇ ਮੀਡੀਆ ਨਾਲ ਜ਼ਰੂਰ ਗੱਲ ਕਰਨਗੇ।
ਭੱਜੀ ਨੇ ਆਸਟਰੇਲੀਆ ਨਾਲ ਮੈਚ ਵਿੱਚ ਆਪਣੀ ਹੈਟ੍ਰਿਕ ਨੂੰ ਯਾਦ ਕੀਤਾ ਅਤੇ ਕਿਹਾ ਕਿ ਹੁਣ ਉਹ ਅੰਤਰਰਾਸ਼ਟਰੀ ਕ੍ਰਿਕਟ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਹੁਣ ਉਹ ਚਾਹੁੰਦੇ ਹਨ ਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਬਾਕੀ ਕਰੀਬੀਆਂ ਨਾਲ ਸਮਾਂ ਬਿਤਾਉਣਗੇ।
ਉਨ੍ਹਾਂ ਕਿਹਾ ਕਿ ਉਹ ਆਪਣੀ ਬੇਟੀ ਨਾਲ ਦੌੜ ਲਗਾਉਂਦੇ ਹਨ ਅਤੇ ਉਨ੍ਹਾਂ ਦੀ ਬੇਟੀ ਵੀ ਚਾਹੁੰਦੀ ਹੈ ਕਿ ਪਾਪਾ ਉਨ੍ਹਾਂ ਨਾਲ ਦੌੜ ਲਗਾਉਣ ਪਰ ਉਹ ਹੁਣ ਉਹ ਆਪਣੀ ਬੇਟੀ ਨੂੰ ਅਕਸਰ ਇਹ ਕਹਿੰਦੇ ਨੇ ਕਿ ਬੇਟਾ ਪਾਪਾ ਨੇ ਬਹੁਤ ਦੌੜ ਲਿਆ ਹੁਣ ਮਈ ਦੌੜਨਾ। ਹਰਭਜਨ ਸਿੰਘ ਭੱਜੀ ਨੇ ਆਪਣੀ ਕ੍ਰਿਕਟ ਲਾਈਫ ਬਾਰੇ ਵੀ ਮੀਡੀਆ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਆਈ ਪੀ ਐਲ ਅਤੇ ਹੋਰ ਅੰਤਰਰਾਸ਼ਟਰੀ ਨਹੀਂ ਖੇਡਣਗੇ ਪਰ ਕੁੱਝ ਟੂਰਨਾਮੈਂਟ ਇਵੇ ਦੇ ਹੋ ਸਕਦੇ ਹਨ। ਜਿਨ੍ਹਾਂ ਵਿਚੋਂ ਖੇਡ ਸਕਦੇ ਹਨ।
ਇਹ ਵੀ ਪੜੋ:ਹਰਭਜਨ ਸਿੰਘ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਟਵੀਟ ਕਰ ਦਿੱਤੀ ਜਾਣਕਾਰੀ