ਪੰਜਾਬ

punjab

ETV Bharat / state

ਜਲੰਧਰ 'ਚ ਮਨੀ ਐਕਸਚੇਂਜਰ ਤੋਂ ਨਕਾਬਪੋਸ਼ਾਂ ਨੇ ਢਾਈ ਲੱਖ ਲੁੱਟੇ - masked men looted Rs 2.5 lakh

ਜਲੰਧਰ ਸ਼ਹਿਰ ਚਿੱਟੇ ਦਿਨ ਮਨੀ ਐਕਸਚੇਂਜ ਦੀ ਇੱਕ ਦੁਕਾਨ ਵਿੱਚੋਂ ਢਾਈ ਲੱਖ ਰੁਪਏ ਦੀ ਲੁੱਟ ਕੀਤੇ ਜਾਣ ਦੀ ਸੂਚਨਾ ਹੈ। ਸੀਸੀਟੀਵੀ ਵਿੱਚ ਕੈਦ ਹੋਏ ਨਕਾਬਪੋਸ਼ ਲੁਟੇਰਿਆਂ ਵਿਰੁੱਧ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ।

ਜਲੰਧਰ 'ਚ ਮਨੀ ਐਕਸਚੇਂਜਰ ਤੋਂ ਨਕਾਬਪੋਸ਼ਾਂ ਨੇ ਢਾਈ ਲੱਖ ਲੁੱਟੇ
ਜਲੰਧਰ 'ਚ ਮਨੀ ਐਕਸਚੇਂਜਰ ਤੋਂ ਨਕਾਬਪੋਸ਼ਾਂ ਨੇ ਢਾਈ ਲੱਖ ਲੁੱਟੇ

By

Published : Jan 17, 2021, 3:31 PM IST

ਜਲੰਧਰ: ਸ਼ਹਿਰ ਦੀ ਮਨੀ ਐਕਸਚੇਂਜ ਦੀ ਦੁਕਾਨ ਵਿੱਚੋਂ ਦੋ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਢਾਈ ਲੱਖ ਰੁਪਏ ਨਕਦ ਅਤੇ ਤਿੰਨ ਮੋਬਾਈਲ ਲੁੱਟੇ ਜਾਣ ਦੀ ਸੂਚਨਾ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਲੁਟੇਰੇ ਦੁਕਾਨ ਵਿੱਚ ਦਾਖ਼ਲ ਹੋਏ। ਦੁਕਾਨਦਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਡਾਲਰ ਬਦਲਵਾਉਣ ਬਾਰੇ ਗੱਲਬਾਤ ਸ਼ੁਰੂ ਕੀਤੀ। ਇਸ ਦੌਰਾਨ ਹੀ ਉਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਨੂੰ ਡਰਾਇਆ ਅਤੇ ਗੱਲੇ ਵਿੱਚ ਪਏ ਢਾਈ ਲੱਖ ਰੁਪਏ ਦੀ ਨਕਦੀ ਲੁੱਟ ਲਈ।

ਉਨ੍ਹਾਂ ਦੱਸਿਆ ਕਿ ਮਾਲਕ ਦੇ ਦੱਸਣ ਅਨੁਸਾਰ ਭਾਰਤੀ ਕਰੰਸੀ ਤੋਂ ਇਲਾਵਾ ਕੈਨੇਡੀਅਨ ਡਾਲਰ, ਯੂਐਸ ਡਾਲਰ ਅਤੇ ਦਰਾਮ ਕਰੰਸੀ ਵੀ ਲੁੱਟ ਕੇ ਲੈ ਗਏ ਹਨ।

ਉਨ੍ਹਾਂ ਦੱਸਿਆ ਕਿ ਲੁਟੇਰੇ ਜਾਂਦੇ ਹੋਏ ਇਨ੍ਹਾਂ ਦੀ ਦੁਕਾਨ ਦਾ ਸ਼ਟਰ ਵੀ ਬੰਦ ਕਰ ਗਏ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਮਾਲਕ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਅਰੰਭ ਦਿੱਤੀ ਹੈ।

ABOUT THE AUTHOR

...view details