ਜਲੰਧਰ: ਕਸਬਾ ਗੁਰਾਇਆ ਵਿਖੇ ਸਾਂਸਦ ਚੌਧਰੀ ਸੰਤੋਖ ਸਿੰਘ ਵੱਲੋਂ ਮਾਰਕੀਟ ਕਮੇਟੀ ਦਾਣਾ ਮੰਡੀ ਦੀ ਪਾਰਕਿੰਗ ਦੇ ਲਈ 58 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਤੇ ਪਾਰਕਿੰਗ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਵਿਕਰਮਜੀਤ ਸਿੰਘ ਚੌਧਰੀ ਦੀ ਅਗਵਾਈ ਹੇਠ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਦੀ ਪਾਰਕਿੰਗ ਦੇ ਕੰਮ ਲਈ 58 ਲੱਖ ਰੁਪਏ ਦਿੱਤੇ ਜਾ ਰਹੇ ਹਨ ਤਾਂ ਜੋ ਕਿ ਮਾਰਕੀਟ ਵਿਚ ਪਾਰਕਿੰਗ ਦੀ ਆਉਣ ਵਾਲੀ ਸਮੱਸਿਆ ਨੂੰ ਹੱਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰਾਇਆ ਅਤੇ ਗੁਰਾਇਆ ਦੇ ਨਾਲ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਵੀ ਪੱਕੇ ਤੌਰ ’ਤੇ ਬਣਾਇਆ ਜਾਵੇਗਾ।
ਮਾਰਕੀਟ ਕਮੇਟੀ ਦੀ ਪਾਰਕਿੰਗ ਦਾ ਕੰਮ ਸ਼ੁਰੂ, ਸਰਕਾਰ ਨੇ ਦਿੱਤੇ 58 ਲੱਖ ਰੁਪਏ - ਪਾਰਕਿੰਗ ਦਾ ਉਦਘਾਟਨ
ਗੁਰਾਇਆ ਵਿਖੇ ਸਾਂਸਦ ਚੌਧਰੀ ਸੰਤੋਖ ਸਿੰਘ ਵੱਲੋਂ ਮਾਰਕੀਟ ਕਮੇਟੀ ਦਾਣਾ ਮੰਡੀ ਦੀ ਪਾਰਕਿੰਗ ਦੇ ਲਈ 58 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਤੇ ਪਾਰਕਿੰਗ ਦਾ ਉਦਘਾਟਨ ਕੀਤਾ ਗਿਆ।
ਇਹ ਵੀ ਪੜੋ: ਗੜ੍ਹਸ਼ੰਕਰ 'ਚ ਕਾਲੀਆਂ ਝੰਡੀਆਂ ਵਿਖਾ ਕੇ ਕਿਸਾਨਾਂ ਨੇ ਕੀਤਾ ਵਿਜੇ ਸਾਂਪਲਾ ਦਾ ਵਿਰੋਧ
ਉਨ੍ਹਾਂ ਕਿਹਾ ਕਿ ਫਸਟ ਫੇਸ ਦੀ ਜਿਹੜੀ ਸੜਕ 15 ਕਿਲੋਮੀਟਰ ਦੀ ਹੈ ਉਸ ਦੇ ਲਈ 156 ਲੱਖ ਰੁਪਏ ਦੀ ਲਾਗਤ ਨਾਲ ਉਸ ਨੂੰ ਬਣਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਸੈਕਿੰਡ ਫੇਸ ਦੀ ਜਿਹੜੀ ਸੜਕ ਹੈ 42 ਕਿਲੋਮੀਟਰ ਹੁੰਦੀ ਹੈ ਉਸ ਦੇ ਲਈ 461 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੀ ਕਾਂਗਰਸ ਸਰਕਾਰ ਜਿੱਤ ਕੇ ਅੱਗੋਂ ਵੀ ਇਸੇ ਤਰ੍ਹਾਂ ਹੀ ਵਿਕਾਸ ਕਾਰਜਾਂ ਦੇ ਕੰਮ ਕਰਦੀ ਰਹੇਗੀ।
ਇਹ ਵੀ ਪੜੋ: ਅਦਾਕਾਰ ਮਿਥੁਨ ਚੱਕਰਵਰਤੀ ਭਾਜਪਾ 'ਚ ਸ਼ਾਮਲ