ਜਲੰਧਰ:ਜਲੰਧਰ ਪ੍ਰਸ਼ਾਸਨ ਵੱਲੋਂ ਮੈਰਾਥਨ ਦੌੜ (Marathon race) ਦਾ ਆਯੋਜਨ ਕੀਤਾ ਗਿਆ। ਇਸ ਦੌੜ ਵਿੱਚ ਜਿੱਥੇ ਕਰੀਬ 3000 ਲੋਕਾਂ ਨੇ ਹਿੱਸਾ ਲਿਆ। ਉੱਥੇ ਮੁੱਖ ਤੌਰ ਤੇ ਇਸ ਵਿੱਚ ਸ਼ਿਰਕਤ ਕਰਨ ਲਈ 111 ਸਾਲਾਂ ਦੇ ਅਥਲੀਟ ਫੌਜਾ ਸਿੰਘ ਵੀ ਪਹੁੰਚੇ। ਦੌੜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਈ ਇਸ ਸ਼ਹਿਰ ਦੇ ਅਲੱਗ ਅਲੱਗ ਕੋਨਿਆਂ ਤੋਂ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਸਟੇਡੀਅਮ (Guru Gobind Singh Stadium in Jalandhar) ਵਿਖੇ ਹੀ ਇਸ ਦਾ ਸਮਾਪਨ ਹੋਇਆ। ਇਸ ਦੌੜ ਨੂੰ 3 ਕੈਟੇਗਰੀਜ਼ ਵਿਚ ਵੰਡਿਆ ਗਿਆ ਸੀ, ਜਿਸ ਵਿੱਚ 21.1 ਕਿਲੋਮੀਟਰ, 10 ਕਿਲੋਮੀਟਰ ਅਤੇ 5 ਪੰਜ ਕਿਲੋਮੀਟਰ ਦੀ ਸ਼੍ਰੇਣੀ ਨੂੰ ਰੱਖਿਆ ਗਿਆ।
Marathon race organized in Jalandhar ਜ਼ਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲਦੇ ਇਸ ਦੌੜ ਦਾ ਆਯੋਜਨ ਕੀਤਾ ਗਿਆ ਸੀ ਜਿਸ ਬਾਰੇ ਕੁਝ ਦਿਨ ਪਹਿਲੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਜਲੰਧਰ ਵਿਚ ਐਲਾਨ ਕੀਤਾ ਗਿਆ ਸੀ ਅਤੇ ਇਸ ਦੌੜ ਲਈ ਇੱਕ ਟੀ ਸ਼ਰਟ ਵੀ ਰਿਲੀਜ਼ ਕੀਤੀ ਗਈ ਸੀ।
ਇਸ ਦੌੜ ਬਾਰੇ ਦੱਸਦੇ ਹੋਏ ਜਲੰਧਰ ਦੇ ਡੀਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਜਿਸ ਦੇ ਲੋਕ ਆਪਣੀ ਸਿਹਤ ਲਈ ਵੀ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ਪਰ ਅੱਜ ਕੱਲ੍ਹ ਦੇ ਹਾਲਾਤ ਅਜਿਹੇ ਹੋ ਗਏ ਨੇ ਕਿ ਹਰ ਕੋਈ ਇਨਸਾਨ ਬੈਠ ਕੇ ਆਪਣਾ ਕੰਮ ਕਰਦਾ ਹੈ ਜਿਸ ਕਰਕੇ ਉਸ ਦੀ ਸਰੀਰਕ ਕਸਰਤ ਨਹੀਂ ਹੁੰਦੀ।
ਇਸੇ ਚੀਜ਼ਾਂ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀ ਇਵੈਂਟ ਕਰਵਾਈ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਇਸ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਦੌੜ ਨਾਲ ਨੌਜਵਾਨ ਖੇਡਾਂ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੁੰਦੇ ਹਨ। ਉਨ੍ਹਾਂ ਮੁਤਾਬਕ ਖੇਡਾਂ ਵਤਨ ਪੰਜਾਬ ਦੀਆਂ ਦੇ ਆਯੋਜਨ ਦੇ ਚਲਦੇ ਜਿਸ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ ਹੀ ਕੀਤੀ ਸੀ ਇਸ ਮੈਰਾਥਨ ਦੌੜ ਵੀ ਜਲੰਧਰ ਹੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਉਹ ਨੌਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਫਸੇ ਨੇ ਉਹ ਇਸ ਤੋਂ ਬਾਹਰ ਨਿਕਲ ਕੇ ਖੇਡਾਂ ਵੱਲ ਪ੍ਰੇਰਿਤ ਹੋਣਗੇ।
ਇਹ ਵੀ ਪੜ੍ਹੋ:-ਭਗਵਾਨ ਵਾਲਮੀਕੀ ਜੈਯੰਤੀ ਸਮੇਂ ਸ਼ੋਭਾ ਯਾਤਰਾ ਵਿੱਚ ਸਿਆਸੀ ਆਗੂਆਂ ਨੇ ਭਰੀ ਹਾਜ਼ਰੀ