ਪੰਜਾਬ

punjab

ETV Bharat / state

ਨਕੋਦਰ: ਨਬਾਲਗ ਨਾਲ ਪਿੰਡ ਦੇ ਵਿਅਕਤੀ ਨੇ ਕੀਤਾ ਜਬਰ ਜਨਾਹ, ਪੁਲਿਸ ਨੇ ਕੀਤਾ ਕਾਬੂ

ਥਾਣਾ ਸਦਰ ਨਕੋਦਰ ਅਧੀਨ ਆਉਂਦੇ ਇੱਕ ਪਿੰਡ ਵਿੱਚ ਇੱਕ ਨਬਾਲਗ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

Man of the village raped a minor manually near Nakodar
ਨਕੋਦਰ: ਨਬਾਲਗ ਨਾਲ ਪਿੰਡ ਦੇ ਵਿਅਕਤੀ ਨੇ ਕੀਤਾ ਜਬਰ ਜਨਾਹ, ਪੁਲਿਸ ਨੇ ਕੀਤਾ ਕਾਬੂ

By

Published : Oct 2, 2020, 5:45 PM IST

ਜਲੰਧਰ: ਥਾਣਾ ਸਦਰ ਨਕੋਦਰ ਅਧੀਨ ਆਉਂਦੇ ਇੱਕ ਪਿੰਡ ਵਿੱਚ ਇੱਕ ਨਬਾਲਗ ਨਾਲ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ਨਕੋਦਰ: ਨਬਾਲਗ ਨਾਲ ਪਿੰਡ ਦੇ ਵਿਅਕਤੀ ਨੇ ਕੀਤਾ ਜਬਰ ਜਨਾਹ, ਪੁਲਿਸ ਨੇ ਕੀਤਾ ਕਾਬੂ

ਥਾਣਾ ਸਦਰ ਨਕੋਦਰ ਦੇ ਮੁਖੀ ਵਿਨੋਦ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਥਾਣੇ ਅਧੀਨ ਆਉਂਦੇ ਇੱਕ ਪਿੰਡ ਦੀ 17 ਸਾਲਾ ਦੀ ਨਬਾਲਗ ਕੁੜੀ ਨੇ ਆਪਣੇ ਮਾਪਿਆਂ ਨਾਲ ਆ ਕੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਕੁੜੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਡੈਨੀਅਲ ਨਾਮ ਦੇ ਵਿਅਕਤੀ ਨੇ ਉਸ ਨੂੰ ਵਰਗਲਾ ਲਿਆ। ਇਸ ਮਗਰੋਂ ਉਸ ਨੂੰ ਇੱਕ ਅਕਤੂਬਰ ਦੀ ਰਾਤ ਆਪਣੇ ਘਰ ਲੈ ਗਿਆ ਅਤੇ ਉੱਥੇਂ ਉਸ ਨਾਲ ਜਬਰ ਦਸਤੀ ਕੀਤੀ।

ਐੱਸਐੱਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਡੈਨੀਅਲ ਖ਼ਿਲਾਫ਼ ਧਾਰਾ 376 ਅਤੇ ਪੋਸਕੋ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਡੈਨੀਅਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ABOUT THE AUTHOR

...view details