ਜਲੰਧਰ: ਇੱਥੋਂ ਦੇ ਅਲਾਵਲਪੁਰ ਵਿੱਚ ਲਾਇਸੰਸੀ ਰਿਵਾਲਵਰ ਸਾਫ਼ ਕਰਦਿਆਂ ਗੋਲੀ ਲੱਗਣ ਕਾਰਨ ਕੁਲਵਿੰਦਰ ਸਿੰਘ ਮੰਡ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ।
ਰਿਵਾਲਵਰ ਸਾਫ਼ ਕਰਦਿਆਂ ਗੋਲੀ ਲੱਗਣ ਨਾਲ ਮੌਤ - gun shoot
ਜਲੰਧਰ ਦੇ ਅਲਾਵਲਪੁਰ 'ਚ ਉਸ ਵੇਲੇ ਦਹਿਸ਼ਤ ਫ਼ੈਲ ਗਈ ਜਿਸ ਵੇਲੇ ਲਾਇਸੰਸੀ ਰਿਵਾਲਵਰ ਸਾਫ਼ ਕਰਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ।
ਫ਼ੋਟੋ
ਇਸ ਬਾਰੇ ਕੁਲਵਿੰਦਰ ਦੀ ਪਤਨੀ ਨੇ ਦੱਸਿਆ ਕਿ ਕੁਲਵਿਦਰ ਨੇ ਆਪਣੀ ਰਿਵਾਲਵਰ ਵੇਚਣੀ ਸੀ ਜਿਸ ਕਰਕੇ ਉਹ ਸਵੇਰੇ ਲਗਭਗ 10 ਵਜੇ ਰਿਵਾਲਵਰ ਸਾਫ਼ ਕਰਨ ਲੱਗਿਆ ਤੇ ਅਚਾਨਕ ਗੋਲੀ ਚੱਲਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕੁਲਵਿੰਦਰ ਸਿੰਘ ਵੱਲੋਂ ਥਾਣਾ ਆਦਮਪੁਰ 'ਚ ਰਿਵਾਲਵਰ ਜਮ੍ਹਾ ਕਰਵਾਈ ਗਈ ਸੀ, ਜਿਸ ਨੂੰ ਉਹ ਕੱਲ੍ਹ ਹੀ ਘਰ ਲੈ ਕੇ ਆਇਆ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਰਿਵਾਲਵਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।