ਪੰਜਾਬ

punjab

ETV Bharat / state

ਜਲੰਧਰ ਕੈਂਟ 'ਚ ਵਿਅਕਤੀ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ - arrested

ਜਲੰਧਰ ਕੈਂਟ 'ਚ ਦੀਵਾਲੀ ਵਾਲੇ ਦਿਨ ਇੱਕ ਅਣਪਛਾਤੇ ਵਿਅਕਤੀ ਨੇ ਸ਼ਾਪਿੰਗ ਕਰ ਰਹੇ ਪਰਿਵਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਲੰਧਰ: ਕੈਂਟ ਵਿਅਕਤੀ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ
ਜਲੰਧਰ: ਕੈਂਟ ਵਿਅਕਤੀ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ

By

Published : Nov 17, 2020, 6:21 PM IST

ਜਲੰਧਰ: ਕੈਂਟ 'ਚ ਦੀਵਾਲੀ ਵਾਲੇ ਦਿਨ ਇੱਕ ਅਣਪਛਾਤੇ ਵਿਅਕਤੀ ਨੇ ਸ਼ਾਪਿੰਗ ਕਰ ਰਹੇ ਪਰਿਵਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਲੰਧਰ: ਕੈਂਟ ਵਿਅਕਤੀ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ

ਕੀ ਹੈ ਪੂਰਾ ਮਾਮਲਾ

ਇੱਕ ਪਰਿਵਾਰ ਦੁਕਾਨ ਵਿੱਚ ਸ਼ਾਪਿੰਗ ਕਰ ਰਿਹਾ ਸੀ ਤਾਂ ਇਸ ਦੌਰਾਨ ਪਿੱਛੋਂ ਇੱਕ ਵਿਅਕਤੀ ਆਇਆ ਅਤੇ ਉਸ ਨੇ ਪਰਿਵਾਰ ਦੇ ਮੈਂਬਰ ਦੇ ਸਿਰ ਵਿੱਚ ਕਿਸੇ ਹਥਿਆਰ ਨਾਲ ਜ਼ੋਰਦਾਰ ਵਾਰ ਕੀਤਾ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਿਆ। ਹਮਲਾਵਰ ਇਥੇ ਹੀ ਨਹੀਂ ਰੁਕਿਆ ਅਤੇ ਲਗਾਤਾਰ ਡਿੱਗੇ ਵਿਅਕਤੀ 'ਤੇ ਵਾਰ ਕਰਦਾ ਰਿਹਾ। ਜਦੋਂ ਆਸਪਾਸ ਦੇ ਹਟਾਉਣ ਲੱਗੇ ਤਾਂ ਉਨ੍ਹਾਂ ਵੱਲ ਵੀ ਹਥਿਆਰ ਚਲਾਉਣ ਦੀ ਕੋਸ਼ਿਸ਼ ਕੀਤੀ। ਕਥਿਤ ਦੋਸ਼ੀ ਹਮਲਾ ਕਰਕੇ ਤੇਜ਼ੀ ਨਾਲ ਦੁਕਾਨ ਵਿੱਚੋਂ ਨਿਕਲ ਗਿਆ।


ਹਾਲ ਹੀ ਦੀ ਕਾਰਵਾਈ

ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਰਿਵਾਰ ਵਾਲਿਆਂ ਦੀ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਕਰ ਲਿਆ ਹੈ।ਉਕਤ ਮੁਲਜ਼ਮ ਦੀ ਪਛਾਣ ਭਰਤ ਅਟਵਾਲ ਵਜੋਂ ਹੋਈ ਹੈ ਤੇ ਉਸ ਦੀ ਪੁੱਛ- ਗਿੱਛ ਜਾਰੀ ਹੈ ਅਤੇ ਜਲਦ ਹੀ ਬਾਕੀ ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details