ਜਲੰਧਰ: ਪੰਜਾਬ ਇੱਕ ਕਿਸਾਨੀ ਕਿੱਤੇ ਵਾਲਾ ਸੂਬਾ ਹੈ ਅਤੇ ਪੂਰੇ ਦੇਸ਼ ਨੂੰ ਅਨਾਜ ਪਹੁੰਚਾਉਣ ਵਾਲਾ ਇੱਕ ਮੁੱਖ ਸਰੋਤ ਵੀ ਹੈ। ਪੰਜਾਬ ਦੇ ਕਿਸਾਨ ਜੋ ਹੁਣ ਤੱਕ ਸਿਰਫ਼ ਕਣਕ, ਝੋਨਾ, ਗੰਨਾ, ਮੱਕੀ ਦੀ ਖੇਤੀ ਕਰਦੇ ਹੋਏ ਨਜ਼ਰ ਆਉਂਦੇ ਸੀ, ਹੁਣ ਆਪਣੇ ਆਪ ਨੂੰ ਹੌਲੀ ਹੌਲੀ ਅਪਗ੍ਰੇਡ ਕਰ ਰਹੇ ਹਨ। ਕਿਸਾਨਾਂ ਵੱਲੋਂ ਖੇਤੀ ਦੇ ਨਾਲ ਕਿਸੇ ਨਾ ਕਿਸੇ ਐਸੇ ਕਿੱਤੇ ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਨਾਲ ਮੁਨਾਫ਼ਾ ਹੋ ਸਕੇ ਅਤੇ ਘਰ ਦੀ ਆਮਦਨ ਵਧ ਸਕੇ। ਇਸੇ ਹੀ ਇੱਕ ਕਿਸਾਨ ਨੇ ਜਲੰਧਰ ਦੇ ਰਹਿਣ ਵਾਲੇ ਸੁਲੱਖਣ ਸਿੰਘ ਜਿਨ੍ਹਾਂ ਨੇ ਆਪਣੇ ਬਾਪ ਦਾਦੇ ਦੇ ਘੋੜੇ ਪਾਲਣ ਦੇ ਸ਼ੌਕ (horses trading news) ਨੂੰ ਆਪਣਾ ਮੁੱਖ ਕਿੱਤਾ ਬਣਾ ਲਿਆ ਹੈ ਅਤੇ ਇਸ ਨਾਲ ਅੱਜ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ।
ਇਹ ਵੀ ਪੜੋ:ਪੰਜਾਬ, ਗੁਜਰਾਤ ਅਤੇ ਰਾਜਸਥਾਨ ਦੇ ਸਰਹਦੀ ਇਲਾਕਿਆਂ 'ਤੇ ਨਾ ਜਾਣਾ, ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ
60 ਕਿੱਲੇ ਖੇਤੀ ਦੇ ਨਾਲ ਨਾਲ ਕਰ ਰਹੇ ਘੋੜਿਆਂ ਦਾ ਵਪਾਰ:ਕਿਸਾਨ ਮੱਖਣ ਸਿੰਘ ਦੱਸਦੇ ਨੇ ਕਿ ਉਨ੍ਹਾਂ ਕੋਲ ਅੱਜ ਸੱਠ ਕਿਲੇ ਦੀ ਖੇਤੀ ਹੈ ਜਿਸ ਵਿਚ ਉਹ ਵੱਖ ਵੱਖ ਫ਼ਸਲਾਂ ਲਗਾਉਂਦੇ ਹਨ, ਪਰ ਉਹਨਾਂ ਨੇ ਖੇਤੀ ਤੋਂ ਜ਼ਿਆਦਾ ਪਹਿਲ ਹੁਣ ਘੋੜਿਆਂ ਦੇ ਵਪਾਰ ਨੂੰ ਦੇਣੀ ਸ਼ੁਰੂ (horse business news) ਕਰ ਦਿੱਤੀ ਹੈ। ਉਨ੍ਹਾਂ ਦੇ ਸਟੱਡ ਫਾਰਮ ਵਿੱਚ ਅੱਜ ਪੰਦਰਾਂ ਘੋੜੇ ਨੇ ਜਿਨ੍ਹਾਂ ਦੇ ਵਪਾਰ ਨਾਲ ਉਨ੍ਹਾਂ ਨੂੰ ਖੇਤੀ ਨਾਲੋਂ ਕਿਤੇ ਜ਼ਿਆਦਾ ਫ਼ਾਇਦਾ ਹੁੰਦਾ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਿਤਾ ਦੀ ਅਤੇ ਦਾਦਾ ਜੀ ਨੂੰ ਘੋੜੇ ਰੱਖਣ ਦਾ ਸ਼ੌਂਕ ਸੀ, ਪਰ ਉਨ੍ਹਾਂ ਨੇ ਕਦੀ ਉਸ ਦਾ ਵਪਾਰ ਨਹੀਂ ਕੀਤਾ ਸੀ।
ਕਿਸਾਨ ਮੱਖਣ ਸਿੰਘ ਮੁਤਾਬਕ 1990 ਵਿੱਚ ਉਹਨਾਂ ਨੇ ਇਕ ਘੋੜੀ ਮਹਿਜ਼ 1100 ਰੁਪਏ ਵਿੱਚ ਲਈ ਅਤੇ ਉਥੋਂ ਹੀ ਆਪਣਾ ਵਪਾਰ ਸ਼ੁਰੂ ਕੀਤਾ। ਅੱਜ ਉਹ ਆਪਣੇ ਇਸ ਵਪਾਰ ਵਿੱਚ ਹਜ਼ਾਰਾਂ ਹੀ ਘੋੜੇ ਵੇਚ ਅਤੇ ਖਰੀਦ ਚੁੱਕੇ ਹਨ। ਉਨ੍ਹਾਂ ਮੁਤਾਬਕ ਕਿਉਂਕਿ ਇਹ ਵਪਾਰ ਇਕ ਸ਼ੌਕ ਦਾ ਵਪਾਰ ਹੈ ਬਹੁਤੇ ਲੋਕ ਸ਼ੌਕੀਆ ਤੌਰ ਉੱਤੇ ਘੋੜੇ ਖਰੀਦਦੇ ਨੇ ਇਸ ਕਰਕੇ ਇਸ ਵਿੱਚ ਫ਼ਾਇਦਾ ਵੀ ਕਿਸਾਨੀ ਨਾਲੋਂ ਕਿਤੇ ਜ਼ਿਆਦਾ ਹੈ।
ਘੋੜਿਆਂ ਦੀ ਬਰੀਡਿੰਗ ਵੀ ਕਮਾ ਰਹੇ ਪੈਸਾ: ਕਿਸਾਨ ਮੱਖਣ ਸਿੰਘ ਮੁਤਾਬਕ ਉਹ ਸਿਰਫ਼ ਪੂੜੇ ਖ਼ਰੀਦ ਕੇ ਹੀ ਨਹੀਂ ਬਲਕਿ ਉਹਨਾਂ ਦੀ ਬਰੀਡਿੰਗ ਕਰਕੇ ਵੀ ਇਹ ਵਪਾਰ ਕਰ ਰਹੇ ਹਨ। ਉਨ੍ਹਾਂ ਕੋਲ ਚੰਗੀਆਂ ਨਸਲਾਂ ਦੇ ਘੋੜੇ ਘੋੜੀਆਂ ਨੇ ਜਿਨ੍ਹਾਂ ਦੀ ਬਰੀਡਿੰਗ ਕਰਕੇ ਉਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਵੇਚਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ।
ਖੇਤੀ ਦੇ ਨਾਲ ਕੀਤਾ ਘੋੜਿਆਂ ਦਾ ਵਪਾਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਕਿਸਾਨੀ ਦੇ ਨਾਲ ਨਾਲ ਇਕ ਵੱਖਰਾ ਕਾਰੋਬਾਰ ਜ਼ਰੂਰ ਰੱਖਣ: ਮੱਖਣ ਸਿੰਘ ਮੁਤਾਬਕ ਅੱਜ ਕਿਸਾਨੀ ਦੇ ਜੋ ਹਾਲਾਤ ਦਿਖਾਈ ਦੇ ਰਹੇ ਨੇ ਇਸ ਤੋਂ ਸਾਫ ਹੈ ਕਿ ਹੁਣ ਇਸ ਕੰਮ ਵਿੱਚ ਇਨ੍ਹਾਂ ਮੁਨਾਫ਼ਾ ਨਹੀਂ ਰਹਿ ਗਿਆ। ਉਨ੍ਹਾਂ ਦੇ ਮੁਤਾਬਕ ਉਹ ਖੁਦ ਕਿਸਾਨਾਂ ਨੂੰ ਇਹ ਸਲਾਹ ਦਿੰਦੇ ਨੇ ਕਿ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਅਪਗ੍ਰੇਡ ਜ਼ਰੂਰ ਕਰੋ ਤਾਂ ਕਿ ਫਸਲ ਸਹੀ ਨਾ ਹੋਣ ਜਾਂ ਖ਼ਰਾਬ ਹੋਣ ਤੇ ਘੱਟ ਤੋਂ ਘੱਟ ਕਿਸੇ ਦੂਸਰੇ ਪਾਸਿਓਂ ਇਨਕਮ (horse business news) ਆਉਂਦੀ ਰਹੇ। ਉਨ੍ਹਾਂ ਕਿਹਾ ਕਿ ਅੱਜ ਜੇ ਉਹ ਖੁਦ ਕਿਸਾਨੀ ਤੇ ਨਿਰਭਰ ਹੁੰਦੇ ਤਾਂ ਬੈਂਕ ਦੀਆਂ ਕਰੋੜਾਂ ਰੁਪਏ ਦੀਆਂ ਲਿਮਟਾਂ ਉਨ੍ਹਾਂ ਦੇ ਸਿਰ ਉੱਪਰ ਚੜ੍ਹਿਆ ਹੋਣੀਆਂ ਸੀ, ਪਰ ਅੱਜ ਘੋੜਿਆਂ ਦੇ ਵਪਾਰ ਕਰਕੇ ਲੱਖਾਂ ਰੁਪਏ ਉਨ੍ਹਾਂ ਨੇ ਲੋਕਾਂ ਕੋਲੋਂ ਲੈਣੇ ਹਨ।
ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਖਰੀਦ ਅਤੇ ਵੇਚ ਚੁੱਕੇ ਨੇ ਘੋੜੇ:ਮੱਖਣ ਸਿੰਘ ਦੇ ਮੁਤਾਬਕ ਉਨ੍ਹਾਂ ਨੇ ਇਸ ਘੋੜਿਆਂ ਦੇ ਵਪਾਰ ਦੇ ਜ਼ਰੀਏ ਦੇਸ਼ ਦੇ ਕਈ ਸੂਬਿਆਂ ਵਿੱਚ ਆਪਣੇ ਘੋੜੇ ਵੇਚੇ ਹਨ। ਇਹੀ ਨਹੀਂ ਕਈ ਵਾਰ ਚੰਗੀ ਬਰੀਡ ਦੇ ਵਧੀਆ ਘੋੜੇ ਮਿਲਣ ਤੇ ਉਹ ਉਥੋਂ ਘੋੜੇ ਖਰੀਦ ਕੇ ਲਿਆਉਂਦੇ ਹਨ। ਇਹੀ ਨਹੀਂ ਬਹੁਤ ਸਾਰੇ ਘੋੜਿਆਂ ਦੇ ਵਪਾਰੀ ਉਨ੍ਹਾਂ ਕੋਲੋਂ ਉਨ੍ਹਾਂ ਦੇ ਪਿੰਡ ਆ ਕੇ ਵੀ ਘੋੜੇ ਖਰੀਦ ਕੇ ਲੈ ਕੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇ ਵਪਾਰ ਇੱਕ ਐਸਾ ਵਪਾਰ ਹੈ ਜਿਸਨੂੰ ਪੂਰੇ ਦੇਸ਼ ਵਿੱਚ ਸਿਰਫ਼ ਸ਼ੌਕੀਆ ਤੌਰ ਉੱਤੇ ਜਾਣਿਆ ਜਾਂਦਾ ਹੈ, ਕਿਉਂਕਿ ਘੋੜਿਆਂ ਦੇ ਸ਼ੌਕੀਨ ਉਸ ਦੀ ਕੀਮਤ ਨਹੀਂ ਦੇਖਦੇ ਹਨ।
ਬੱਤੀ ਸਾਲ ਦੀ ਮਿਹਨਤ ਤੋਂ ਬਾਅਦ ਅੱਜ ਖੜ੍ਹਾ ਹੋਇਆ ਇੱਕ ਸਫ਼ਲ ਵਪਾਰ:ਕਿਸੇ ਵੀ ਕੰਮ ਵਿੱਚ ਮਿਹਨਤ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਇਸ ਵਪਾਰ ਵਿਚ ਵੀ ਮਿਹਨਤ ਦੀ ਬਹੁਤ ਜ਼ਿਆਦਾ ਲੋੜ ਹੈ। ਮੱਖਣ ਸਿੰਘ ਮੁਤਾਬਕ ਜਦ 1990 ਵਿੱਚ ਉਹਨਾਂ ਨੇ ਇਸ ਕਾਰੋਬਾਰ (horse business news) ਲਈ ਪਹਿਲੀ ਘੋੜੀ ਖਰੀਦੀ ਪਰ ਉਸ ਦੀ ਕੀਮਤ ਮਹਿਜ਼ 1100 ਰੁਪਏ ਸੀ ਪਰ ਜਦ ਤਿੰਨ ਸਾਲ ਬਾਅਦ ਉਨ੍ਹਾਂ ਨੇ ਉਸ ਨੂੰ ਵੇਚਿਆ ਉਸ ਦੀ ਕੀਮਤ 47000 ਰੁਪਏ ਹੋ ਚੁੱਕੀ ਸੀ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਵਿੱਚ ਇਸੇ ਤਰ੍ਹਾਂ ਮਿਹਨਤ ਲੱਗਦੀ ਹੈ ਉਸੇ ਤਰ੍ਹਾਂ ਇਸ ਕੰਮ ਵਿੱਚ ਵੀ ਬਹੁਤ ਮਿਹਨਤ ਦੀ ਲੋੜ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਘੋੜਿਆਂ ਦੇ ਵਪਾਰ ਦੇ ਚੱਲਦੇ ਸਾਰੇ ਕੰਮ ਆਪਣੀ ਹੱਥੀਂ ਕੀਤੇ ਹਨ। ਇਹੀ ਨਹੀਂ ਉਹ ਸ਼ੁਰੂ ਵਿੱਚ ਉਨ੍ਹਾਂ ਨੂੰ ਇਸ ਕੰਮ ਵਿੱਚ ਕਾਫ਼ੀ ਤੰਗੀ ਅਤੇ ਧੋਖੇ ਵੀ ਖਾਣੇ ਪਏ, ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਪੂਰੇ ਦੇਸ਼ ਵਿੱਚ ਘੋੜਿਆਂ ਦੇ ਇੱਕ ਸਫ਼ਲ ਵਪਾਰੀ ਵਜੋਂ ਜਾਣੇ ਜਾਂਦੇ ਹਨ।
ਇਹ ਵੀ ਪੜੋ:World Heart Day 2022: ਇਨ੍ਹਾਂ ਸਾਵਧਾਨੀਆਂ ਨਾਲ ਤੁਸੀਂ ਆਪਣੇ ਦਿਲ ਨੂੰ ਰੱਖ ਸਕਦੇ ਹੋ ਚੁਸਤ-ਦੁਰਸਤ