ਪੰਜਾਬ

punjab

ETV Bharat / state

ਜਲੰਧਰ ਤੋਂ ਟਿਕਟ ਨਾ ਮਿਲਣ 'ਤੇ ਗੁੱਸੇ ਹੋਏ ਕੇ.ਪੀ, ਕਾਂਗਰਸ ਨੂੰ ਦਿੱਲੀ ਤੋਂ ਭੇਜਣਾ ਪਿਆ ਅਧਿਕਾਰੀ - Observer

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਆਪਣੇ-ਆਪਣੇ ਉਮੀਦਵਾਰਾਂ ਦੇ ਐਲਾਨ ਕਰ ਰਹੀ ਹੈ। ਟਿਕਟ ਨਾ ਮਿਲਣ ਤੇ ਕਈ ਉਮੀਦਵਾਰ ਨਾਰਾਜ਼ ਵੀ ਹੋ ਰਹੇ ਹਨ। ਇਸੇ ਤਰ੍ਹਾਂ ਜਦੋਂ ਜਲੰਧਰ ਸੀਟ ਤੋਂ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਐਲਾਨਿਆ ਤਾਂ ਇਸ ਨੂੰ ਲੈ ਕੇ ਮਹਿੰਦਰ ਕੇ.ਪੀ ਸਿੰਘ ਨੇ ਪਾਰਟੀ ਛੱਡਣ ਦੀ ਧਮਕੀ ਤੱਕ ਦੇ ਦਿੱਤੀ। ਇਸ ਨੂੰ ਵੇਖਦਿਆਂ ਕਾਂਗਰਸ ਨੇ ਮਾਮਲਾ ਪਰਖਣ ਲਈ ਦਿੱਲੀ ਤੋਂ ਆਬਜ਼ਰਵਰ ਭੇਜਿਆ ਹੈ।

ਮਹਿੰਦਰ ਕੇ.ਪੀ ਦੀ ਬਗ਼ਾਵਤ, ਚੋਧਰੀ ਸੰਤੋਖ ਸਿੰਘ ਨੂੰ ਮਿਲੀ ਟਿਕਟ

By

Published : Apr 9, 2019, 9:22 PM IST

ਜਲੰਧਰ : ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਤੋਂ ਕਾਂਗਰਸ ਦੁਆਰਾ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ, ਪਰ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ ਵੱਲੋਂ ਇਸ ਵਿਰੁੱਧ ਬਗਾਵਤ ਕਰ ਦਿੱਤੀ ਹੈ ਅਤੇ ਪਾਰਟੀ ਛੱਡਣ ਦੀ ਧਮਕੀ ਦਿੱਤੀ। ਜਿਸ ਨੂੰ ਲੈ ਕੇ ਪਾਰਟੀ ਹਾਈਕਮਾਂਡ ਵੱਲੋਂ ਜਲੰਧਰ ਦੀ ਸੀਟ ਨੂੰ ਲੈ ਕੇ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਅੱਜ ਜਲੰਧਰ ਵਿਖੇ ਪਾਰਟੀ ਵਲੋਂ ਜ਼ਮੀਨੀ ਹਕੀਕਤ ਜਾਣਨ ਲਈ ਆਬਜ਼ਰਵਰ ਨੂੰ ਭੇਜਿਆ ਗਿਆ।

ਵੀਡੀਓ।

ਇਸ ਮੌਕੇ ਦਿੱਲੀ ਤੋਂ ਆਏ ਆਬਜ਼ਰਵਰ ਗਰੀਸ਼ ਗਰਗ ਨੇ ਦੱਸਿਆ ਕਿ ਉਹ ਡੇਢ ਮਹੀਨੇ ਪਹਿਲਾਂ ਵੀ ਜਲੰਧਰ ਆਏ ਸਨ ਜਿਸ ਤੋਂ ਬਾਅਦ ਇਸ ਸੀਟ 'ਤੇ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ ਅਤੇ ਅੱਜ ਫਿਰ ਇਸ ਸੀਟ ਨੂੰ ਲੈ ਕੇ ਮਹਿੰਦਰ ਸਿੰਘ ਕੇਪੀ ਦੇ ਵਿਰੋਧ ਤੋਂ ਬਾਅਦ ਅੱਜ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਦੁਆਰਾ ਇਸ ਸੀਟ ਨੂੰ ਲੈ ਕੇ ਭੇਜਿਆ ਗਿਆ ਹੈ ਅਤੇ ਸਾਰੇ ਵਰਕਰਾਂ ਦੀ ਰਾਏ ਜਾਣੀ ਹੈ ਅਤੇ ਇਸ ਮੁੱਦੇ ਬਾਰੇ ਜਾਣਕਾਰੀ ਨੂੰ ਪਾਰਟੀ ਸਾਹਮਣੇ ਰੱਖਣਗੇ ਤਾਂ ਕਿ ਇਸ ਮਸਲੇ ਨੂੰ ਹੱਲ ਕਰਿਆ ਜਾਵੈ।

ਗਰੀਸ਼ ਗਰਗ ਨੇ ਕੇਪੀ ਦੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਜੋ ਵੀ ਇਸ ਮਾਮਲੇ ਵਿਚ ਪਾਰਟੀ ਦਾ ਫ਼ੈਸਲਾ ਹੋਵੇਗਾ ਉਹ ਹੀ ਸਾਰਿਆਂ ਨੂੰ ਮੰਨਣਾ ਪਵੇਗਾ।

ABOUT THE AUTHOR

...view details