ਪੰਜਾਬ

punjab

ETV Bharat / state

ਵਿਦੇਸ਼ੀ ਕੰਪਨੀ ਨੇ ਗੁਰਦਾਸਪੁਰ ਦੀ ਵਿਦਿਆਰਥਣ ਨੂੰ ਦਿੱਤਾ ਇੱਕ ਕਰੋੜ ਦਾ ਪੈਕੇਜ - jalandhar

ਜਲੰਧਰ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ 'ਚ ਐੱਮਐੱਸਸੀ ਖੇਤੀਬਾੜੀ ਵਿਗਿਆਨ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਤੇ ਗੁਰਦਾਸਪੁਰ ਦੀ ਰਹਿਣ ਵਾਲੀ ਕਵਿਤਾ ਨੂੰ ਕੈਨੇਡਾ ਦੀ ਇੱਕ ਕੰਪਨੀ ਨੇ ਇੱਕ ਕਰੋੜ ਰੁਪਏ ਦਾ ਸਲਾਨਾ ਪੈਕੇਜ ਦਿੱਤਾ ਹੈ।

ਫ਼ਾਈਲ ਫ਼ੋਟੋ।

By

Published : Apr 5, 2019, 8:49 PM IST

Updated : Apr 6, 2019, 1:00 PM IST

ਜਲੰਧਰ/ਗੁਰਦਾਸਪੁਰ: ਗੁਰਦਾਸਪੁਰ ਦੀ ਰਹਿਣ ਵਾਲੀ ਖੇਤੀਬਾੜੀ ਵਿਗਿਆਨ ਦੀ ਵਿਦਿਆਰਥਣ ਨੂੰ ਇੱਕ ਵਿਦੇਸ਼ੀ ਕੰਪਨੀ ਨੇ ਇੱਕ ਕਰੋੜ ਸਲਾਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ ਹੈ। ਇਹ ਵਿਦਿਆਰਥਣ ਅਜਿਹਾ ਪੈਕੇਜ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਖੇਤੀਬਾੜੀ ਵਿਗਿਆਨ ਦੀ ਵਿਦਿਆਰਥਣ ਬਣ ਗਈ ਹੈ।

ਇਸ ਵਿਦਿਆਰਥਣ ਦਾ ਨਾਂਅ ਕਵਿਤਾ ਹੈ ਜੋ ਕਿ ਜਲੰਧਰ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ 'ਚ ਐੱਮਐੱਸਸੀ ਖੇਤੀਬਾੜੀ ਵਿਗਿਆਨ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਹੈ। ਕਵਿਤਾ ਨੂੰ ਕਨੇਡਾ ਦੀ ਇੱਕ ਕੰਪਨੀ ਨੇ ਇੱਕ ਕਰੋੜ ਰੁਪਏ ਦਾ ਸਲਾਨਾ ਪੈਕਜ ਦਿੱਤਾ ਹੈ।

ਕਵਿਤਾ ਕੈਨੇਡਾ ਮੋਨਸੈਂਟੋ ਕੰਪਨੀ ਵਿੱਚ ਇਸ ਮਹੀਨੇ ਕੰਪਨੀ ਦੇ ਮਾਨੀਟੋਬਾ ਆਫਿਸ ਵਿੱਚ ਬਤੌਰ ਪ੍ਰੋਡਕਸ਼ਨ ਮੈਨੇਜਰ ਜਵਾਇੰਨ ਕਰੇਗੀ। ਲਗਭਗ 200000 ਕੈਨੇਡੀਅਨ ਡਾਲਰ ਦੇ ਪੈਕੇਜ ਦੇ ਨਾਲ ਉਹ ਕੰਪਨੀ ਦੇ ਕਰਾਪ ਸਾਇੰਸ ਦ ਫਾਇਰ ਗਰੁੱਪ ਨਾਲ ਜੁੜ ਗਈ ਹੈ।ਪ੍ਰੋਡਕਸ਼ਨ ਮੈਨੇਜਰ ਹੋਣ ਦੇ ਨਾਤੇ ਉਨ੍ਹਾਂ ਦੀ ਕੰਪਨੀ ਵਿੱਚ ਪ੍ਰੋਡਕਸ਼ਨ, ਪਲਾਨਿੰਗ ਅਤੇ ਮੈਨਿਊਫੈਕਚਰਿੰਗ ਪ੍ਰੋਸੈਸ ਵਿੱਚ ਇਨਵਾਲਵਮੈਂਟ ਰਹੇਗੀ। ਕਵਿਤਾ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਸੁਪਨੇ ਦੀ ਤਰ੍ਹਾਂ ਹੈ। ਮੋਨਸੈਂਟੋ ਕੰਪਨੀ ਦੇ ਅਧਿਕਾਰੀਆਂ ਵੱਲੋਂ ਲਏ ਗਏ ਮੁੱਢਲੇ ਟੇਸਟ ਅਤੇ ਇੰਟਰਵਿਊ ਤੋਂ ਬਾਅਦ ਉਨ੍ਹਾਂ ਨੂੰ ਇਹ ਦਿੱਤਾ ਗਿਆ।

ਕਵਿਤਾ ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਕੰਪਨੀ ਨੂੰ ਜਵਾਇੰਨ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ।

Last Updated : Apr 6, 2019, 1:00 PM IST

ABOUT THE AUTHOR

...view details