ਜਲੰਧਰ: ਸਥਾਨਕ ਸ਼ਹਿਰ ਦੇ ਡੀਸੀ ਦਫ਼ਤਰ ਦੇ ਬਾਹਰ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੱਗਾ ਨੇ ਕਾਂਗਰਸ ਦੇ ਐੱਮਪੀ ਜਸਬੀਰ ਸਿੰਘ ਡਿੰਪਾ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਜਲੰਧਰ 'ਚ ਐੱਮਪੀ ਜਸਬੀਰ ਸਿੰਘ ਡਿੰਪਾ ਦਾ ਫੂਕਿਆ ਪੁਤਲਾ - ਕਾਂਗਰਸ ਦੇ ਐੱਮਪੀ ਜਸਬੀਰ ਸਿੰਘ ਡਿੰਪਾ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ
ਲੋਕ ਇਨਸਾਫ਼ ਪਾਰਟੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੱਗਾ ਨੇ ਕਿਹਾ ਕਿ ਅਸੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ ਕਿ ਡਿੰਪਾ ਨੂੰ ਪਾਰਟੀ ਤੋਂ ਬਰਖ਼ਸਤ ਕੀਤਾ ਜਾਵੇ। ਜਲੰਧਰ ਦੇ ਕਮਿਸ਼ਨਰ ਤੋਂ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਿੰਪਾ ਦੇ ਉੱਪਰ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਉਸ ਮਹਿਲਾ ਪੱਤਰਕਾਰ ਨੂੰ ਇਨਸਾਫ ਮਿਲ ਸਕੇ।
ਦੱਸ ਦਈਏ ਕਿ ਮਹਿਲਾ ਪੱਤਰਕਾਰ ਦੇ ਨਾਲ ਦਿੱਲੀ ਦੇ ਜੰਤਰ ਮੰਤਰ 'ਤੇ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਬਹੁਤ ਹੀ ਬਦਸਲੂਕੀ ਕੀਤੀ ਸੀ, ਜਿਸ ਦੌਰਾਨ ਮਾਈਕ ਅਤੇ ਕੈਮਰਾ ਖੋਹਇਆ ਗਿਆ ਸੀ। ਮਹਿਲਾ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਾਅਦ ਕੈਮਰਾਮੈਨ ਦੇ ਨਾਲ ਹੱਥੋਪਾਈ ਵੀ ਕੀਤੀ ਗਈ ਸੀ, ਜਿਸਦੇ ਚਲਦੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਨੇ ਕਾਂਗਰਸੀ ਦੇ ਐੱਮਪੀ ਡਿੰਪਾ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਮਹਿਲਾ ਪੱਤਰਕਾਰ ਦੇ ਨਾਲ ਡਿੰਪਾ ਨੇ ਬਦਸਲੂਕੀ ਕੀਤੀ ਹੈ।
ਉਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੇ ਐੱਮਪੀ ਨੇ ਮਹਿਲਾ ਪੱਤਰਕਾਰ ਦਾ ਅਪਮਾਨ ਕੀਤਾ ਹੈ। ਉੱਥੇ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਡਿੰਪਾ ਨੂੰ ਪਾਰਟੀ ਤੋਂ ਬਰਖ਼ਸਤ ਕੀਤਾ ਜਾਵੇ। ਜਲੰਧਰ ਦੇ ਕਮਿਸ਼ਨਰ ਤੋਂ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਿੰਪਾ ਦੇ ਉੱਪਰ ਐਫਆਈਆਰ ਦਰਜ ਕੀਤੀ ਜਾਵੇ ਤਾਂ ਕਿ ਉਸ ਮਹਿਲਾ ਪੱਤਰਕਾਰ ਨੂੰ ਇਨਸਾਫ ਮਿਲ ਸਕੇ।