ਪੰਜਾਬ

punjab

ETV Bharat / state

ਸੜਕ 'ਤੇ ਅਣਗਹਿਲੀ ਨਾਲ ਗੱਡੀ ਚਲਾਉਣ ਕਰਕੇ ਵਾਪਰਿਆ ਹਾਦਸਾ, ਵੇਖੋ ਵੀਡੀਓ - ਨਕੋਦਰ ਰੋਡ 'ਤੇ ਵਾਪਰਿਆ ਹਾਦਸਾ

ਜਲੰਧਰ ਦੇ ਨਕੋਦਰ ਰੋਡ 'ਤੇ ਇੱਕ ਰੂੰਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਾਈਵ ਵੀਡੀਓ ਬਣਾਉਂਦਿਆਂ ਹੋਇਆਂ ਛੋਟਾ ਹਾਥੀ ਤੇ ਆਲਟੋ ਕਾਰ ਵਿਚਕਾਰ ਟੱਕਰ ਹੋ ਗਈ।

ਫ਼ੋਟੋ

By

Published : Sep 27, 2019, 9:33 PM IST

ਜਲੰਧਰ: ਸ਼ਹਿਰ ਦੇ ਨਕੋਦਰ ਰੋਡ 'ਤੇ ਇੱਕ ਰੂੰਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਤੋਂ ਨਕੋਦਰ ਜਾ ਰਹੀ ਇੱਕ ਆਲਟੋ ਕਾਰ ਨੂੰ ਸਾਹਮਣੇ ਤੋਂ ਆ ਰਹੇ ਇਕ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ। ਇਸ ਦੀ ਪੂਰੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਜਿਸ ਹਾਦਸੇ 'ਚ ਕੁਝ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ।

ਵੀਡੀਓ

ਇਹ ਵੀ ਪੜ੍ਹੋ: SAARC: ਪਾਕਿ ਵਿਦੇਸ਼ ਮੰਤਰੀ ਨੇ ਜੈਸ਼ੰਕਰ ਦੇ ਸੰਬੋਧਨ ਦਾ ਕੀਤਾ ਬਾਈਕਾਟ

ਜਾਣਕਾਰੀ ਮੁਤਾਬਿਕ ਜਲੰਧਰ ਦੇ ਬਾਦਸ਼ਾਹਪੁਰ ਨੇੜੇ ਇੱਕ ਅਲਟੋ ਕਾਰ ਤੇ ਛੋਟੇ ਹਾਥੀ ਦੀ ਟੱਕਰ ਉਸ ਵੇਲੇ ਹੋਈ ਜਦੋਂ ਅਲਟੋ ਕਾਰ ਦਾ ਡਰਾਈਵਰ ਆਪਣੇ ਦੋਸਤਾਂ ਨਾਲ ਨਕੋਦਰ ਵੱਲ ਜਾ ਰਿਹਾ ਸੀ ਤੇ ਆਪਣੇ ਕੈਮਰੇ ਨਾਲ ਸੜਕ ਦੀ ਲਾਈਵ ਵੀਡੀਓ ਬਣਾ ਰਿਹਾ ਸੀ।

ਇਸ ਦੌਰਾਨ ਸਾਹਮਣੇ ਤੋਂ ਇੱਕ ਭਾਰ ਲੱਦਣ ਵਾਲੀ ਗੱਡੀ ਪੂਰੀ ਤੇਜ਼ੀ ਨਾਲ ਆਈ ਤੇ ਕਾਰ ਵਿੱਚ ਵੱਜੀ। ਇਸ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਤੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ।

ਇਸ ਬਾਰੇ ਥਾਣਾ ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਛੋਟੇ ਹਾਥੀ ਦਾ ਡਰਾਈਵਰ ਫ਼ਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ 'ਤੇ ਅਣਗਹਿਲੀ ਨਾਲ ਗੱਡੀ ਚਲਾਉਣ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।

ABOUT THE AUTHOR

...view details