ਜਲੰਧਰ: ਸ਼ਹਿਰ ਵਿੱਚ ਲਗਾਤਾਰ ਸ਼ਰਾਬ ਕਾਰੋਬਾਰੀਆਂ ਦੁਆਰਾ ਕਰਿੰਦਿਆਂ ਰਾਹੀਂ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚਣ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਪੁਲਿਸ ਵਿਭਾਗ ਨੂੰ ਪੂਰੀ ਜਾਣਕਾਰੀ ਹੁੰਦੇ ਹੋਏ ਵੀ ਕੋਈ ਕਾਰਾਵਾਈ ਨਹੀਂ ਹੋ ਰਹੀ। ਨਾ ਹੀ ਐਕਸਾਈਜ਼ ਵਿਭਾਗ ਇਸ ਸਬੰਧੀ ਕੋਈ ਕਾਰਵਾਈ ਕਰ ਰਿਹਾ ਹੈ।
ਸੂਬੇ ਵਿੱਚ ਕੋਰੋਨਾ ਦੇ ਮੱਦੇਨਜ਼ਰ ਭਾਵੇਂ ਸਰਕਾਰ ਨੇ ਔਡ-ਈਵਨ ਯੌਜਨਾ ਤਹਿਤ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸਾਢੇ 6 ਵਜੇ ਤੱਕ ਖੋਲ੍ਹੇ ਜਾਣ ਦੇ ਨਿਰਦੇਸ਼ ਦਿੱਤੇ ਹਨ, ਪਰ ਜਲੰਧਰ ਵਿੱਚ ਸ਼ਰਾਬ ਦੇ ਠੇਕੇਦਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਸ਼ਰਾਬ ਵੇਚਦੇ ਵਿਖਾਈ ਦੇ ਰਹੇ ਹਨ।
ਜਲੰਧਰ 'ਚ ਮਿੱਥੇ ਸਮੇਂ ਬਾਅਦ ਵੀ ਧੜੱਲੇ ਨਾਲ ਵਿਕ ਰਹੀ ਹੈ ਸ਼ਰਾਬ ਸ਼ਹਿਰ ਵਿੱਚ ਨਾਜਾਇਜ਼ ਸ਼ਰਾਬ ਵੇਚੇ ਜਾਣ ਬਾਰੇ ਇੱਕ ਪੁਲਿਸ ਅਧਿਕਾਰੀ ਨਾਲ ਗੱਲ ਕਰਨ ਅਤੇ ਕਾਰਵਾਈ ਲਈ ਕਿਹਾ ਤਾਂ ਚਲਦੇ ਬਣੇ। ਹਾਲਾਂਕਿ ਡੀਸੀ ਜਲੰਧਰ ਨੇ ਬੀਤੇ ਦਿਨ ਨਵੇਂ ਆਦੇਸ਼ ਵੀ ਜਾਰੀ ਕੀਤੇ ਸਨ ਕਿ ਸ਼ਰਾਬ ਠੇਕੇਦਾਰ ਜਾਂ ਉਨ੍ਹਾਂ ਦੇ ਕਰਿੰਦੇ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚਦੇ ਨਜ਼ਰ ਆਏ ਤਾਂ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਚੋਰੀ ਸ਼ਰਾਬ ਵੇਚਣ ਨੂੰ ਲੈ ਕੇ ਠੇਕੇ ਤੋਂ ਕੈਸ਼ ਲੈਣ ਆਏ ਇੱਕ ਕਰਿੰਦੇ ਸੰਜੇ ਕੁਮਾਰ ਨੇ ਸ਼ਰਾਬ ਵੇਚੇ ਜਾਣ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਉਹ ਸ਼ਰਾਬ ਨਹੀਂ ਵੇਚ ਰਹੇ, ਸਗੋਂ ਲੋਕ ਉਨ੍ਹਾਂ ਤੋਂ ਆ ਕੇ ਲੈ ਰਹੇ ਹਨ। ਜਦੋਂ ਸਮੇਂ ਤੋਂ ਬਾਅਦ ਸ਼ਰਾਬ ਵੇਚਣ ਬਾਰੇ ਕਿਹਾ ਤਾਂ ਠੇਕੇ ਅੰਦਰੋਂ ਦੇ ਰਹੇ ਕਰਿੰਦੇ ਨੂੰ ਕਹਿ ਕੇ ਸ਼ਰਾਬ ਦੇਣ ਲਈ ਮਨਾ ਕਰ ਦਿੱਤਾ।
ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਜਦ ਥਾਣਾ ਰਾਮਾਂ ਮੰਡੀ ਦੇ ਐਸਐਚਓ ਸੁਲੱਖਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚ ਰਿਹਾ ਹੈ, ਉਨ੍ਹਾਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇਗੀ। ਜਦ ਮੀਡੀਆ ਨੇ ਉਨ੍ਹਾਂ ਨੂੰ ਠੇਕੇਦਾਰ ਅਤੇ ਕਰਿੰਦਿਆਂ ਬਾਰੇ ਚੋਰੀ ਸ਼ਰਾਬ ਵੇਚਣ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕੀਤਾ ਜਾਵੇਗਾ।