ਜਲੰਧਰ:ਪੰਜਾਬ ਵਿੱਚ ਬਹਾਦਰੀ ਦੇ ਬਹੁਤ ਸਾਰੇ ਕਿੱਸੇ ਹਨ ਉਨ੍ਹਾਂ ਕਿੱਸਿਆਂ ਵਿੱਚ ਹੁਣ ਇੱਕ ਨਵਾਂ ਕਿੱਸਾ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ (eutenant Colonel Karanbir Singh Na) ਦਾ ਵੀ ਜੁੜ ਗਿਆ ਹੈ। ਕਰਨਬੀਰ ਸਿੰਘ ਨੱਤ ਨੇ 8 ਸਾਲ ਕੋਮਾ ਨਾਲ ਜੂਝਣ ਤੋਂ ਬਾਅਦ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮੌਤ ਤੋਂ ਬਾਅਦ ਭਾਰਤੀ ਫੌਜ (Indian Army) ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਲਈ ਅਮਰ ਹੋ ਗਈ।
ਮਿਲਟਰੀ ਹਸਪਤਾਲ 'ਚ ਆਖਰੀ ਸਾਹ ਲਏ: ਬਹਾਦਰੀ ਦਾ ਇੱਕ ਨਵਾਂ ਇਤਿਹਾਸ ਰਚਣ ਵਾਲੇ ਕਰਨਬੀਰ ਸਿੰਘ ਨੱਤ ਦਾ ਪਰਿਵਾਰ ਬਟਾਲਾ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਜਗਤਾਰ ਸਿੰਘ ਫੌਜ ਵਿੱਚੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਅਸ਼ਮੀਤ ਅਤੇ ਗੁਨੀਤਾ ਛੱਡ ਗਏ ਹਨ। ਲੰਘੇ ਐਤਵਾਰ ਨੂੰ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ (Jalandhar Cantonment Military Hospital) 'ਚ ਆਖਰੀ ਸਾਹ ਲਿਆ।
ਇੰਝ ਵੱਜੀ ਸੀ ਗੋਲੀ:8 ਸਾਲ ਪਹਿਲਾਂ ਨਵੰਬਰ 2015 ਨੂੰ ਕਸ਼ਮੀਰ ਘਾਟੀ ਦੀ ਕੁਪਵਾੜਾ ਸਰਹੱਦ ਤੋਂ 7 ਕਿਲੋਮੀਟਰ ਦੂਰ ਸੰਘਣੇ ਜੰਗਲ ਵਿੱਚ ਫੌਜ ਦਾ ਆਪ੍ਰੇਸ਼ਨ ਚੱਲ ਰਿਹਾ ਸੀ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਆਪਣੇ ਸਾਥੀ ਫੌਜੀਆਂ ਨਾਲ ਹਾਜੀ ਨਾਕਾ ਪਿੰਡ 'ਚ ਅੱਤਵਾਦੀਆਂ ਦੀ ਭਾਲ ਕਰ ਰਹੇ ਸਨ। ਸ਼ਾਇਦ ਅੱਤਵਾਦੀਆਂ ਨੂੰ ਫੌਜ ਦੀ ਮੂਵਮੈਂਟ ਦਾ ਪਹਿਲਾਂ ਤੋਂ ਹੀ ਪਤਾ ਸੀ। ਅੱਤਵਾਦੀ ਲੁਕੇ ਹੋਏ ਸਨ, ਅੱਤਵਾਦੀਆਂ ਨੇ ਫੌਜ 'ਤੇ ਹਮਲਾ ਕਰ ਦਿੱਤਾ। ਜਦੋਂ ਅੱਤਵਾਦੀ ਫਾਇਰਿੰਗ ਕਰ ਰਹੇ ਸਨ ਤਾਂ ਕਰਨਬੀਰ ਸਿੰਘ ਨੇ ਆਪਣੇ ਫੌਜੀ ਸਾਥੀ ਨੂੰ ਬਚਾਉਣ ਲਈ ਉਸ ਨੂੰ ਧੱਕਾ ਦੇ ਦਿੱਤਾ। ਇਸ ਦੌਰਾਨ ਗੋਲੀ ਕਰਨਬੀਰ ਸਿੰਘ ਦੇ ਜਬਾੜੇ ਵਿੱਚ ਲੱਗੀ। ਗੋਲੀ ਹੇਠਲੇ ਜਬਾੜੇ ਨੂੰ ਵਿੰਨ੍ਹ ਗਈ ਸੀ। ਇਸ ਦੇ ਬਾਵਜੂਦ ਉਹ ਦੁਸ਼ਮਣ ਨਾਲ ਲੜਦੇ ਰਹੇ ਇਸ ਬਹਾਦਰੀ ਲਈ ਉਨ੍ਹਾਂ ਨੂੰ ਸੈਨਾ ਮੈਡਲ (Army Medal for bravery) ਦਿੱਤਾ ਗਿਆ।
ਸਰੀਰਕ ਚੁਣੌਤੀਆਂ ਨਾਲ ਜੂਝਦੇ ਹੋਈ ਮੌਤ:8 ਸਾਲ ਕੋਮਾ ਵਿੱਚ ਬਿਤਾਉਣ ਵਾਲੇ ਦੇਸ਼ ਦੇ ਇਸ ਬਹਾਦਰ ਪੁੱਤ ਦਾ ਹਰ ਦਿਨ ਇੱਕ ਸੰਘਰਸ਼ ਵਜੋਂ ਜਾਣਿਆ ਜਾਵੇਗਾ। ਫੌਜੀ ਹਸਪਤਾਲ ਵਿੱਚ ਡਾਕਟਰ ਉਸਦੀ ਦੇਖਭਾਲ ਕਰ ਰਹੇ ਸਨ। ਪੂਰਾ ਦਿਨ ਉਸ ਦੇ ਕਮਰੇ ਵਿੱਚ ਗੁਰਬਾਣੀ ਰੂਪੀ ਅੰਮ੍ਰਿਤ ਚੱਲਦਾ ਸੀ। ਉਨ੍ਹਾਂ ਨੂੰ ਰੋਜ਼ਾਨਾ ਭੋਜਨ ਲਈ ਸੂਪ ਅਤੇ ਜੂਸ ਦਿੱਤਾ ਜਾਂਦਾ। ਉਨ੍ਹਾਂ ਨੂੰ ਇਹ ਤਰਲ ਭੋਜਨ ਦੇਣ ਲਈ ਫੂਡ ਪਾਈਪ ਦੀ ਵਰਤੋਂ ਕੀਤੀ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ ਗੋਲੀ ਨਾਲ ਉਨ੍ਹਾਂ ਦੀ ਜੀਭ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਉਨ੍ਹਾਂ ਦਾ ਅੱਧਾ ਚਿਹਰਾ ਵੀ ਗੋਲੀ ਵੱਜਣ ਨਾਲ ਉੱਡ ਗਿਆ ਸੀ। ਇਸ ਤੋਂ ਬਾਅਦ ਜੇਕਰ ਉਹ ਮੰਜੇ 'ਤੇ ਪੈਂਦੇ ਸਨ ਤਾਂ ਉਨ੍ਹਾਂ ਦੀ ਜੀਭ ਬਾਹਰ ਲਟਕ ਜਾਂਦੀ। ਸਰੀਰਕ ਚੁਣੌਤੀਆਂ ਦੇ ਵਿਚਕਾਰ, ਮਿਲਟਰੀ ਹਸਪਤਾਲ ਕੋਮਾ ਦੌਰਾਨ ਉਸ ਦਾ ਇਲਾਜ ਕਰ ਰਿਹਾ ਸੀ।