ਜਲੰਧਰ ਦੇ ਲੰਮਾ ਪਿੰਡ 'ਚ ਦਾਖ਼ਲ ਹੋਏ ਤੇਂਦੂਏ ਨੂੰ ਜੰਗਲਾਤ ਵਿਭਾਗ ਨੇ ਜੰਗਲ 'ਚ ਪਹੁੰਚਾਇਆ - jalandhar
ਜਲੰਧਰ: ਪਿਛਲੇ ਦਿਨੀਂ ਜਲੰਧਰ ਦੇ ਲੰਮਾ ਪਿੰਡ ਤੋਂ ਕਾਬੂ ਕੀਤੇ ਗਏ ਤੇਂਦੂਏ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੀ ਰਾਤ ਵਾਪਸ ਸੰਘਣੇ ਜੰਗਲਾਂ ਵੱਲ ਛੱਡ ਦਿੱਤਾ ਹੈ। ਗੌਰਤਲਬ ਹੈ ਕਿ ਇਹ ਤੇਂਦੂਆ 31 ਜਨਵਰੀ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ ਸੀ ਜਿਸ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ 'ਚ 4 ਲੋਕ ਜ਼ਖ਼ਮੀ ਵੀ ਹੋ ਗਏ ਸਨ।
ਤੇਂਦੂਏ ਨੂੰ ਜੰਗਲਾਤ ਵਿਭਾਗ ਨੇ ਜੰਗਲ 'ਚ ਪਹੁੰਚਾਇਆ
ਇਹ ਤੇਂਦੂਆ ਵੀਰਵਾਰ ਨੂੰ ਜਲੰਧਰ ਦੇ ਲੰਮਾ ਪਿੰਡ ਇਲਾਕੇ ਵਿੱਚ ਦਾਖ਼ਲ ਹੋਇਆ ਸੀ ਜਿਸ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਈ ਘੰਟਿਆਂ ਦੀ ਜਦੋ ਜਹਿਦ ਮਗਰੋਂ ਕਾਬੂ ਕੀਤਾ ਗਿਆ ਸੀ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਤੇਂਦੂਏ ਦੇ ਮੈਡੀਕਲ ਚੈੱਕ ਅੱਪ ਤੋਂ ਬਾਅਦ, ਉਸ ਨੂੰ ਸੰਘਣੇ ਜੰਗਲਾਂ ਵੱਲ ਵਾਪਸ ਭੇਜ ਦਿੱਤਾ ਗਿਆ ਹੈ।