ਪੰਜਾਬ

punjab

11 ਮਾਰਚ ਨੂੰ ਵਰਲੱਡ ਕਿਡਨੀ ਡੇਅ 'ਤੇ ਵਿਸ਼ੇਸ਼

By

Published : Mar 10, 2021, 5:46 PM IST

ਜਿਵੇਂ ਜਿਵੇਂ ਅਸੀਂ ਜਾਗਰੂਕ ਹੁੰਦੇ ਗਏ, ਅਸੀਂ ਸ਼ਰੀਰ ਦੇ ਹਰ ਅੰਗ ਦੀ ਅਹੀਮਿਅਤ ਸਮਝਦੇ ਗਏ। ਕਿਡਨੀ ਸਾਡੇ ਸ਼ਰੀਰ ਦਾ ਬਹੁਤ ਹੀ ਜ਼ਰੂਰੀ ਅੰਗ ਹੈ, ਇਹ ਖ਼ੂਨ ਨੂੰ ਸਾਫ਼ ਕਰਨ ’ਚ ਮਦਦ ਕਰਦੀ ਹੈ। ਕਿਡਨੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 11 ਮਾਰਚ ਨੂੰ ਵਿਸ਼ਵ ਪੱਧਰ ’ਤੇ ਕਿਡਨੀ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਆਉਂ ਤੁਹਾਨੂੰ ਕਿਡਨੀ ਨੂੰ ਤੰਦਰੁਸਤ ਰੱਖਣ ਲਈ ਕੁਝ ਜ਼ਰੂਰੀ ਗੱਲਾਂ ਬਾਰੇ ਦੱਸਦੇ ਹਾਂ। ਪੂਰੀ ਖ਼ਬਰ ਪੜ੍ਹੋ...

ਤਸਵੀਰ
ਤਸਵੀਰ

ਜਲੰਧਰ: ਜਿਵੇਂ ਜਿਵੇਂ ਅਸੀਂ ਜਾਗਰੂਕ ਹੁੰਦੇ ਗਏ, ਅਸੀਂ ਸ਼ਰੀਰ ਦੇ ਹਰ ਅੰਗ ਦੀ ਅਹੀਮਿਅਤ ਸਮਝਦੇ ਗਏ। ਕਿਡਨੀ ਸਾਡੇ ਸ਼ਰੀਰ ਦਾ ਬਹੁਤ ਹੀ ਜ਼ਰੂਰੀ ਅੰਗ ਹੈ, ਇਹ ਖ਼ੂਨ ਨੂੰ ਸਾਫ਼ ਕਰਨ ’ਚ ਮਦਦ ਕਰਦੀ ਹੈ। ਕਿਡਨੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 11 ਮਾਰਚ ਨੂੰ ਵਿਸ਼ਵ ਪੱਧਰ ’ਤੇ ਕਿਡਨੀ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਆਉਂ ਤੁਹਾਨੂੰ ਕਿਡਨੀ ਨੂੰ ਤੰਦਰੁਸਤ ਰੱਖਣ ਲਈ ਕੁਝ ਜ਼ਰੂਰੀ ਗੱਲਾਂ ਬਾਰੇ ਦੱਸਦੇ ਹਾਂ।

ਜਾਣੋ, 11 ਮਾਰਚ ਨੂੰ ਕਿਉਂ ਮਨਾਇਆ ਜਾਂਦਾ ਹੈ ਵਰਲੱਡ ਕਿਡਨੀ ਡੇਅ

ਕਿਡਨੀ ਨੂੰ ਤੰਦਰੁਸਤ ਰੱਖਣ ਦੇ ਨੁਕਤੇ
ਇਸ ਦੇ ਚਲਦੇ ਅੱਜ ਜਲੰਧਰ ਦੇ ਮਾਹਿਰ ਡਾ. ਰਘੂਵਿੰਦਰ ਸਿੰਘ ਦਾ ਕਹਿਣਾ ਹੈ ਕਿ ਵਰਲਡ ਕਿਡਨੀ ਦੇ ਤੇ ਲੋਕਾਂ ਨੂੰ ਕਿਡਨੀ ਨੂੰ ਸਵੱਛ ਰੱਖਣ ਅਤੇ ਇਸ ਦੀ ਦੇਖਭਾਲ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦੇ ਹਨ ਅਤੇ ਇਸ ਲਈ ਕਈ ਥਾਂ ਕੈਂਪ ਵੀ ਲਗਾਏ ਜਾਂਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਸੌ ਦੇ ਕਰੀਬ ਜੋ ਸ਼ੂਗਰ ਨਾਲ ਪੀੜਤ ਹੁੰਦੇ ਹਨ ਉਨ੍ਹਾਂ ਵਿੱਚੋਂ ਪੰਜਾਹ ਪ੍ਰਤੀਸ਼ਤ ਤੋਂ ਜ਼ਿਆਦਾ ਕਿਡਨੀ ਦੇ ਮਰੀਜ਼ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਡਨੀ ਖ਼ਰਾਬ ਹੋਣ ਦੀ ਬਿਮਾਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ।

ਕਿਡਨੀ ਖ਼ਰਾਬ ਹੋਣ ਦੇ ਮੁੱਖ ਕਾਰਨ

ਡਾ. ਰਘੂਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਲੋਕ ਅੱਜ-ਕੱਲ੍ਹ ਖਾਣ ਪੀਣ ਦੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਰੱਖ ਰਹੇ। ਮਾਡਰਨ ਸਮੇਂ ਵਿਚ ਲੋਕ ਫਾਸਟ ਫੂਡ ਅਤੇ ਬਾਹਰਲੀ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ। ਇਸ ਦੇ ਨਾਲ ਜੇਕਰ ਨਸ਼ੀਲੀ ਚੀਜ਼ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਕਿਡਨੀਆਂ ਖਰਾਬ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਡਨੀਆਂ ਫਿਲਟਰ ਦਾ ਕੰਮ ਕਰਦੀਆਂ ਹਨ ਅਤੇ ਜਦੋਂ ਇਹ ਕਿਸੇ ਮਰੀਜ਼ ਦੀ ਖਰਾਬ ਹੋ ਜਾਂਦੇ ਹਨ ਤਾਂ ਉਸ ਨੂੰ ਸਮੇਂ ਸਮੇਂ ਸਿਰ ਡਾਇਲਸਿਸ ਦੀ ਜ਼ਰੂਰਤ ਹੁੰਦੀ ਹੈ ਡਾਇਲਸਿਜ਼ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ। ਅਤੇ ਕੁਝ ਸਮੇਂ ਬਾਅਦ ਜਦੋਂ ਵੀ ਮਰੀਜ਼ ਨੂੰ ਜ਼ਿਆਦਾ ਦਿਕੱਤ ਹੁੰਦੀ ਹੈ ਤਾਂ ਉਹ ਕਿਡਨੀ ਟਰਾਂਸਪਲਾਂਟ ਵੀ ਕਰਾ ਸਕਦਾ ਹੈ ਅੱਜ ਦੇ ਆਧੁਨਿਕ ਸਮੇਂ ਵਿੱਚ ਕਈ ਆਧੁਨਿਕ ਮਸ਼ੀਨਾਂ ਆ ਗਈਆਂ ਹਨ ਜਿਸ ਨਾਲ ਮਰੀਜ਼ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ ਹੈ।

ਉੱਥੇ ਹੀ ਕਿਡਨੀ ਦੀ ਬੀਮਾਰੀ ਨਾਲ ਗ੍ਰਸਤ ਮਰੀਜ਼ਾਂ ਦਾ ਵੀ ਕਹਿਣਾ ਹੈ ਕਿ ਪਹਿਲਾਂ ਜਦੋਂ ਉਨ੍ਹਾਂ ਨੂੰ ਆਪਣੀ ਸਿਹਤ ਵਿੱਚ ਬਦਲਾਅ ਅਤੇ ਇਸ ਦੇ ਲੱਛਣਾਂ ਦਾ ਪਤਾ ਲੱਗਿਆ। ਉਨ੍ਹਾਂ ਲੋਕਾਂ ਵੱਲੋਂ ਟੈਸਟ ਕਰਾਉਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਕਿਡਨੀ ਖ਼ਰਾਬ ਹੈ ਜਿਸਤੋਂ ਬਾਅਦ ਉਨ੍ਹਾਂ ਨੂੰ ਹਰ ਹਫ਼ਤੇ ਜਾਂ ਹਫ਼ਤੇ ਵਿੱਚ ਦੋ ਵਾਰ ਹਸਪਤਾਲ ਵਿੱਚ ਡਾਈਲਸਿਸ ਕਰਵਾਉਣ ਲਈ ਆਉਣਾ ਪੈਂਦਾ ਹੈ। ਜਿਸ ਨੂੰ ਐਚਡੀਐਫ ਮਸ਼ੀਨ ਦੇ ਜ਼ਰੀਏ ਡੈੱਲਸਿਜ਼ ਕਰ ਮਸ਼ੀਨ ਨਾਲ ਮਰੀਜ਼ ਦੇ ਖੂਨ ਨੂੰ ਸਾਫ਼ ਕੀਤਾ ਜਾਂਦਾ ਹੈ।

ਪੜ੍ਹੋ, ਕਿਡਨੀ ਦੇ ਮਰੀਜ਼ ਦੀ ਹੱਡਬੀਤ੍ਹੀ

ਅਜਿਹਾ ਇਕ ਮਰੀਜ਼ ਕਰਮਜੀਤ ਸਿੰਘ ਜਿਸ ਦੀ ਦੋ ਸਾਲ ਪਹਿਲਾਂ 2018 ਵਿੱਚ ਕਿਡਨੀਆਂ ਖਰਾਬ ਹੋ ਗਈਆਂ ਸੀ ਅਤੇ ਉਹ ਦੋ ਸਾਲ ਤੋਂ ਲਗਾਤਾਰ ਡਾਈਲਸਿਸ ਕਰਵਾ ਰਿਹਾ ਸੀ । ਕੁਝ ਦਿਨ ਪਹਿਲਾਂ ਕਰਮਜੀਤ ਦੇ ਪਿਤਾ ਅਮਰੀਕ ਸਿੰਘ ਨੇ ਗਿਆਰਾਂ ਫਰਵਰੀ 2021 ਨੂੰ ਆਪਣੇ ਪੁੱਤਰ ਨੂੰ ਆਪਣੀ ਕਿਡਨੀ ਦੇ ਕੇ ਉਸ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਹੈ।

ਕਿਡਨੀ ਟਰਾਂਸਪਲਾਟ ਹੋਣ ਉਪਰੰਤ ਰੋਗੀ ਕਰਮਜੀਤ ਦਾ ਕਹਿਣਾ ਹੈ ਕਿ ਉਸ ਨੂੰ ਪਹਿਲੇ ਕਿਡਨੀ ਖ਼ਰਾਬ ਹੋਣ ਤੇ ਕਾਫ਼ੀ ਦਿੱਕਤ ਪ੍ਰੇਸ਼ਾਨੀ ਰਿਹਾ ਕਰਦੀ ਸੀ ਅਤੇ ਉਹ ਵਾਰ ਵਾਰ ਬਿਮਾਰ ਵੀ ਪੈ ਜਾਂਦਾ ਸੀ। ਪਰ ਹੁਣ ਜਦੋਂ ਉਸ ਦੀ ਕਿਡਨੀ ਟਰਾਂਸਪਲਾਂਟ ਹੋ ਗਈ ਹੈ ਤੇ ਉਹ ਪਹਿਲੇ ਨਾਲੋਂ ਬਿਹਤਰ ਮਹਿਸੂਸ ਕਰਦਾ ਹੈ।

ਉੱਥੇ ਹੀ ਅਮਰਜੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਬੇਟੇ ਨੂੰ ਦਰਦ ਵਿਚ ਦੇਖਦੇ ਸੀ ਤੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਕਰਦਾ ਸੀ ਜਿਸ ਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਪਣੀ ਕਿਡਨੀ ਦੇਣ ਦਾ ਵਿਚਾਰ ਕੀਤਾ ਅਤੇ ਹੁਣ ਉਨ੍ਹਾਂ ਦਾ ਪੁੱਤਰ ਕਾਫੀ ਪਹਿਲਾਂ ਨਾਲੋਂ ਤੰਦਰੁਸਤ ਹੈ। ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬੇਟੇ ਨੂੰ ਕਿਡਨੀ ਦਿੱਤੀ ਹੈ ਪਰ ਉਸਦੇ ਬਾਵਜੂਦ ਵੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਪਣੀ ਸਿਹਤ ਵਿੱਚ ਮੁਸ਼ਕਿਲ ਨਹੀਂ ਹੈ।

ABOUT THE AUTHOR

...view details