ਜਲੰਧਰ: ਸੂਬੇ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਨੂੰ ਲੈਕੇ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਬਿਨ੍ਹਾਂ ਮਾਸਕ ਤੋਂ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਉਸਦਾ ਮੌਕੇ 'ਤੇ ਹੀ ਕੋਰੋਨਾ ਟੈਸਟ ਕੀਤਾ ਜਾਵੇ। ਜਿਸ ਨੂੰ ਲੈਕੇ ਜਲੰਧਰ ਦੇ ਪੀਏਪੀ ਚੌਂਕ 'ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਹੈ।
ਇਸ ਨਾਕਾਬੰਦੀ ਦੌਰਾਨ ਪਿਛਲੇ ਦਿਨੀਂ ਜੋਮੈਟੋ ਬੁਆਏ ਅਤੇ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਜੋਮੈਟੋ ਮੁਲਾਜ਼ਮ ਦਾ ਕਹਿਣਾ ਕਿ ਜਦੋਂ ਉਹ ਘਰ ਤੋਂ ਨਿਕਲਿਆ ਹੀ ਸੀ ਤੇ ਉਸ ਕੋਲ ਸਾਰੇ ਕਾਗਜ਼ ਮੌਜੂਦ ਸੀ, ਪਰ ਬਾਵਜੂਦ ਇਸਦੇ ਪੁਲਿਸ ਮੁਲਾਜ਼ਮ ਵਲੋਂ ਧੱਕੇ ਨਾਲ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢੀ ਗਈ, ਜਿਸ ਤੋਂ ਬਾਅਦ ਮਾਹੌਲ ਤਲਖੀ ਵਾਲਾ ਬਣਿਆ। ਨੌਜਵਾਨ ਦਾ ਕਹਿਣਾ ਕਿ ਜਦੋਂ ਮੁਲਾਜ਼ਮ ਵਲੋਂ ਧੱਕਾ ਕੀਤਾ ਗਿਆ ਤਾਂ ਕਰਕੇ ਉਸ ਵਲੋਂ ਕੋਰੋਨਾ ਜਾਂਚ ਕਰਵਾਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਸੀ। ਜੋ ਬਾਅਦ 'ਚ ਉਸ ਵਲੋਂ ਜਾਂਚ ਕਰਵਾ ਲਈ ਗਈ ਸੀ।