ਜਲੰਧਰ: ਸ਼ਹਿਰ ਦੇ ਵਿਵੇਕਾਨੰਦ ਪਾਰਕ ਇਲਾਕੇ 'ਚ ਦੇਰ ਰਾਤ ਗੋਲੀ ਚੱਲਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਿਕ ਦੋ ਬੱਚਿਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਇੱਕ ਪੱਖ ਵੱਲੋਂ ਹਵਾਈ ਫਾਇਰ ਕਰ ਦਿੱਤਾ ਗਿਆ। ਹਾਲਾਂਕਿ ਗੋਲੀ ਚੱਲਣ ਨਾਲ ਕਿਸੇ ਵੀ ਵਿਅਕਤੀ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਮੌਕੇ ’ਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਲੜਾਈ ਤੋਂ ਬਾਅਦ ਇੱਥੇ ਹਵਾਈ ਫਾਇਰ ਹੋਇਆ ਸੀ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਜਲੰਧਰ ਦੇ ਵਿਵੇਕਾਨੰਦ ਪਾਰਕ 'ਚ ਦੇਰ ਰਾਤ ਚੱਲੀ ਗੋਲੀ, ਦਹਿਸ਼ਤ ਦਾ ਮਾਹੌਲ ਉਧਰ ਮੌਕੇ 'ਤੇ ਐਸਐਚਓ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਵਿਅਕਤੀ 'ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਗਿਆ ਹੈ ਉਸ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਇਹ ਵੀ ਪੜੋ: ਨਾਂਦੇੜ ਸਾਹਿਬ ਤੋਂ ਭੱਜ ਕੇ ਤਰਨਤਾਰਨ ਵਿੱਚ ਲੁਕੇ ਹੋਏ ਸੀ ਦੋਵੇਂ ਨਿਹੰਗ, ਕਤਲ ਦਾ ਸੀ ਮਾਮਲਾ ਦਰਜ
ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਸ ਵਿਅਕਤੀ 'ਤੇ ਗੋਲੀ ਚਲਾਉਣ ਦੇ ਦੋਸ਼ ਲਗਾਏ ਗਏ ਹਨ ਉਨ੍ਹਾਂ ਦੇ ਘਰ 'ਚ ਕਿਸੇ ਦੇ ਕੋਲ ਵੀ ਲਾਇਸੈਂਸੀ ਪਿਸਟਲ ਨਹੀਂ ਹੈ ਅਤੇ ਨਾ ਹੀ ਕੋਈ ਖੋਲ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।