ਪੰਜਾਬ

punjab

ETV Bharat / state

25 ਹਜ਼ਾਰ ਨਕਦੀ ਤੇ 2 ਮੋਬਾਈਲ ਫੋਨਾਂ ਦੀ ਹੋਈ ਦੇਰ ਰਾਤ ਚੋਰੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ - ਦਕੋਹਾ ਨੈਸ਼ਨਲ ਐਵੀਨਿਊ

ਜਲੰਧਰ ਸ਼ਹਿਰ ਦੇ ਦਕੋਹਾ ਨੈਸ਼ਨਲ ਐਵੀਨਿਊ ਦੀ ਗਲੀ ਨੰਬਰ 9 ਦੇ ਇੱਕ ਮਕਾਨ ਵਿੱਚ ਦੇਰ ਰਾਤ ਨੂੰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੋਰੀ ਦੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਫ਼ੋਟੋ
ਫ਼ੋਟੋ

By

Published : Sep 26, 2020, 3:35 PM IST

ਜਲੰਧਰ: ਸ਼ਹਿਰ ਦੇ ਦਕੋਹਾ ਨੈਸ਼ਨਲ ਐਵੀਨਿਊ ਦੀ ਗਲੀ ਨੰਬਰ ਨੌਂ ਦੇ ਇੱਕ ਮਕਾਨ ਵਿੱਚ ਦੇਰ ਰਾਤ ਨੂੰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੋਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸ ਦੇਈਏ ਕਿ ਇਸ ਵਾਰਦਾਤ ਵਿੱਚ ਚੋਰ ਨੇ ਘਰ ਵਿੱਚੋਂ 25 ਹਜ਼ਾਰ ਨਕਦੀ ਤੇ 2 ਮੋਬਾਈਲ ਚੋਰੀ ਕੀਤੇ ਹਨ।

ਵੀਡੀਓ

ਪੀੜਤ ਰਿਤੂ ਗਰੋਵਰ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਉਹ ਘਰ ਵਿੱਚ ਸੋ ਰਹੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਰ ਵਿੱਚ ਚੋਰੀ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਉਹ ਰਾਤ ਨੂੰ ਸਮਾਂ ਦੇਖਣ ਲਈ ਫੋਨ ਲੱਭਣ ਲੱਗੇ। ਫੋਨ ਲੱਭਣ ਉੱਤੇ ਜਦੋਂ ਉਨ੍ਹਾਂ ਨੇ ਘਰ ਦੀ ਬੱਤੀ ਜਗਾਈ ਤਾਂ ਉਨ੍ਹਾਂ ਦੇ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਤੇ ਬੈਡ ਉੱਤੇ ਟੋਰਚ ਪਈ ਹੋਈ ਸੀ। ਜਦੋਂ ਉਨ੍ਹਾਂ ਨੇ ਅਲਮਾਰੀ ਦੇਖੀ ਤਾਂ ਉਸ ਵਿੱਚੋਂ 25 ਹਜ਼ਾਰ ਤੇ 2 ਫੋਨ ਵੀ ਗਾਇਬ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਚੈੱਕ ਕੀਤਾ ਤਾਂ ਉਸ ਵਿੱਚ ਇੱਕ ਚੋਰ ਘਰ ਵਿੱਚ ਅੰਦਰ ਆ ਰਿਹਾ ਤੇ ਘਰ ਵਿੱਚੋਂ ਬਾਹਰ ਜਾ ਰਿਹਾ ਹੈ ਸਾਫ਼ ਦਿਖਾਈ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਇਸ ਘਟਨਾ ਦਾ ਜਾਣਕਾਰੀ ਦੇ ਦਿੱਤੀ ਹੈ ਪੁਲਿਸ ਇਸ ਵਾਰਦਾਤ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਪੁਲਿਸ ਜਲਦ ਹੀ ਚੋਰ ਨੂੰ ਕਾਬੂ ਕਰ ਲਵੇਗੀ।

ABOUT THE AUTHOR

...view details