ਜਲੰਧਰ: ਕਹਿੰਦੇ ਹਨ ਕਿ ਇਨਸਾਨ ਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਸ਼ੌਕ ਪੂਰਾ ਕਰਨਾ ਹੋਵੇ ਤਾਂ ਇਨਸਾਨ ਸੱਤ ਸਮੁੰਦਰ ਪਾਰ ਵੀ ਚਲਾ ਜਾਂਦਾ ਹੈ। ਅਜਿਹਾ ਹੀ ਜਲੰਧਰ ਤੋਂ ਅਮਰੀਕਾ ਗਏ ਲਖਵਿੰਦਰ ਸਿੰਘ ਨੇ ਕਰ ਦਿਖਾਇਆ ਹੈ। ਲਖਵਿੰਦਰ ਸਿੰਘ 1985 ਵਿੱਚ ਜਲੰਧਰ ਦੇ ਲੰਮਾ ਪਿੰਡ ਤੋਂ ਜਾ ਕੇ ਅਮਰੀਕਾ ਵਿੱਚ ਵਸ ਗਿਆ ਸੀ। ਕੋਵਿਡ ਦੌਰਾਨ ਉਸ ਨੇ ਆਪਣੇ ਮਨ ਵਿੱਚ ਵਿਚਾਰ ਬਣਾਇਆ ਕਿ ਉਹ ਅਮਰੀਕਾ ਤੋਂ ਆਪਣੀ ਕਾਰ ਵਿੱਚ ਹੀ ਭਾਰਤ ਵਿਖੇ ਜਲੰਧਰ ਦੇ ਲੰਮਾ ਪਿੰਡ ਚੌਂਕ ਵਿਚ ਆਪਣੇ ਪਿੰਡ ਆਏਗਾ। ਫਿਰ ਕੀ ਸੀ ਸੱਤ ਸਮੁੰਦਰ ਤਾਂ ਇਕ ਪਾਸੇ 22 ਦੇਸ਼ਾਂ ਤੋਂ ਹੁੰਦੇ ਹੋਏ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਲਖਵਿੰਦਰ ਜਲੰਧਰ ਦੇ ਲੰਮਾ ਪਿੰਡ ਇਲਾਕੇ ਵਿੱਚ ਆਪਣੇ ਘਰ ਪਹੁੰਚ ਗਿਆ। Traveled 20 thousand kilometers in 22 countries.
1985 ਵਿੱਚ ਆਪਣਾ ਘਰ ਛੱਡ ਕੇ ਗਿਆ ਸੀ ਵਿਦੇਸ਼:ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ 1985 ਵਿੱਚ ਜਲੰਧਰ ਤੋਂ ਜਰਮਨੀ ਗਿਆ ਸੀ ਜਿਥੋਂ ਉਹ ਅਮਰੀਕਾ ਚਲਾ ਗਿਆ ਅਤੇ ਆਪਣੇ ਪਰਿਵਾਰ ਸਮੇਤ ਅਮਰੀਕਾ ਦੇ ਕੈਲੀਫੋਰਨੀਆ ਇਲਾਕੇ ਵਿੱਚ ਵਸ ਗਿਆ। ਉਸ ਦੇ ਮੁਤਾਬਿਕ ਪਹਿਲਾਂ ਉਹ ਕੈਲੀਫੋਰਨੀਆ ਵਿਖੇ ਨੌਕਰੀ ਕਰਦਾ ਸੀ ਪਰ ਬਾਅਦ ਵਿੱਚ ਉਸ ਨੇ ਆਪਣਾ ਗੈਸ ਸਟੇਸ਼ਨ ਲੈ ਲਿਆ। ਅੱਜ ਉਥੇ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਇਕ ਬੇਟਾ ਰਹਿ ਰਿਹਾ ਹੈ ਜੋ ਇਸ ਵੇਲੇ ਅਮਰੀਕਾ ਵਿਖੇ ਆਪਣੇ ਘਰ ਵਿੱਚ ਹੀ ਹਨ।
ਕੋਵਿਡ ਦੌਰਾਨ ਬਣਾਇਆ ਕਾਰ 'ਤੇ ਜਲੰਧਰ ਆਪਣੇ ਘਰ ਆਉਣ ਦਾ ਪ੍ਰੋਗਰਾਮ:ਕੋਵਿਡ ਦੌਰਾਨ ਜਿਸ ਵੇਲੇ ਪੂਰੀ ਦੁਨੀਆਂ ਵਿੱਚ ਬੀਮਾਰੀ ਨੇ ਪੈਰ ਪਸਾਰੇ ਹੋਏ ਸੀ ਉਸ ਵੇਲੇ ਲਖਵਿੰਦਰ ਸਿੰਘ ਨੇ ਆਪਣੀ ਕਾਰ ਭਾਰਤ ਦੇ ਬਾਈ ਰੋਡ ਅਮਰੀਕਾ ਤੋਂ ਜਲੰਧਰ ਆਪਣੇ ਘਰ ਆਉਣ ਦਾ ਪ੍ਰੋਗਰਾਮ ਬਣਾਇਆ ਸੀ। ਉਸ ਦੇ ਮੁਤਾਬਿਕ ਇਸ ਪ੍ਰੋਗਰਾਮ ਨੂੰ ਬਣਾਉਣ ਵਿਚ ਉਸ ਦਾ ਬਹੁਤ ਸਮਾਂ ਲੱਗਾ ਕਿਉਂਕਿ ਰਸਤੇ ਵਿੱਚ ਬਹੁਤ ਸਾਰੇ ਅਜਿਹੇ ਦੇਸ਼ ਸੀ ਜਿੱਥੋਂ ਟਰਾਂਜ਼ਿਟ ਵੀਜ਼ਾ ਲੈਣਾ ਪੈਣਾ ਸੀ ਤਾਂ ਕੀ ਰਸਤੇ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਇਹੀ ਨਹੀਂ ਅਮਰੀਕਾ ਤੋਂ ਯੂਕੇ ਤੱਕ ਸਮੁੰਦਰੀ ਜਹਾਜ਼ ਵਿੱਚ ਗੱਡੀ ਨੂੰ ਰੱਖ ਕੇ ਲਿਆਉਣਾ ਸੀ ਅਤੇ ਉਸ ਤੋਂ ਬਾਅਦ ਬਾਈ ਰੋਡ ਅਗਲਾ ਸਫ਼ਰ ਤੈਅ ਕਰਨਾ ਸੀ। ਲਖਵਿੰਦਰ ਸਿੰਘ ਦੇ ਮੁਤਾਬਿਕ ਜਦ ਇਸ ਸਾਰੇ ਕਾਗਜ਼ਾਤ ਤਿਆਰ ਹੋ ਗਏ ਤਾਂ ਉਸ ਤੋਂ ਬਾਅਦ ਸ਼ੁਰੂ ਸਫਰ ਹੋਇਆ।
ਅਮਰੀਕਾ ਤੋਂ ਭਾਰਤ ਬਾਈ ਰੋਡ ਆਉਣ ਲਈ ਲਿਆ ਗਿਆ ਗੱਡੀ ਦਾ ਸਪੈਸ਼ਲ ਨੰਬਰ:ਜਿਸ ਗੱਡੀ ਵਿੱਚ ਲਖਵਿੰਦਰ ਸਿੰਘ ਨੇ ਅਮਰੀਕਾ ਤੋਂ ਭਾਰਤ ਤੱਕ ਦਾ ਸਫ਼ਰ ਤੈਅ ਕੀਤਾ, ਉਸ ਗੱਡੀ ਦਾ ਨੰਬਰ ਵੀ ਸਭ ਤੋਂ ਅਲੱਗ ਹੈ। ਇਸ ਗੱਡੀ ਦੇ ਨੰਬਰ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਸ ਦਾ ਨੰਬਰ ਹੈ " USA 2 IND " . ਹਾਲਾਂਕਿ ਜਿੱਥੇ ਇੱਕ ਪਾਸੇ ਲੋਕ ਇਸ ਨੰਬਰ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਪਰ ਉਸ ਦੇ ਦੂਸਰੇ ਪਾਸੇ ਇਹ ਨੰਬਰ ਪਾਕਿਸਤਾਨ ਵਿੱਚ ਐਂਟਰ ਕਰਨ ਲਈ ਉਸ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣਿਆ। ਉਸ ਦੇ ਮੁਤਾਬਿਕ 10 ਸਤੰਬਰ ਕਰਕੇ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਨੰਬਰ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕਾ ਵਿੱਚ ਕੋਈ ਵੀ ਵਿਅਕਤੀ ਪੈਸੇ ਦੇ ਕੇ ਇਸ ਤਰ੍ਹਾਂ ਦੇ 7 ਅੱਖਰਾਂ ਵਾਲਾ ਨੰਬਰ ਲੈ ਸਕਦਾ ਹੈ, ਜਿਸ ਵਿੱਚ ਉਸ ਦੇ ਦੇਸ਼ ਦਾ ਨਾਮ ਜਾਂ ਖੁਦ ਉਸ ਦਾ ਨਾਂ ਵੀ ਸ਼ਾਮਿਲ ਹੋ ਸਕਦਾ ਹੈ।
ਯੂਰਪ ਵਿੱਚ ਨਹੀਂ ਪਈ ਵੀਜ਼ਾ ਦੀ ਲੋੜ ਪਰ ਉਸ ਤੋਂ ਅੱਗੇ ਹਰ ਦੇਸ਼ ਕਰਾਸ ਕਰਨ ਲਈ ਲਿਆ ਗਿਆ ਟਰਾਂਜ਼ਿਟ ਵੀਜ਼ਾ:ਅਮਰੀਕਾ ਤੋਂ ਸਮੁੰਦਰੀ ਰਸਤੇ ਰਾਹੀਂ ਸਮੁੰਦਰੀ ਜਹਾਜ਼ ਵਿਚ ਕਾਰ ਰੱਖ ਯੂਕੇ ਤੱਕ ਆਉਣ ਤੋਂ ਬਾਅਦ ਯੂਰੋਪ ਦੇ ਕਿਸੇ ਵੀ ਦੇਸ਼ ਵਿੱਚ ਉਸ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਪਈ ਪਰ ਜਦੋਂ ਉਹ ਗਿਰੀਸ਼ ਪਹੁੰਚਿਆ ਤਾਂ ਉਸ ਤੋਂ ਬਾਅਦ ਹਰ ਦੇਸ਼ ਵਿੱਚ ਬ੍ਰਾਜ਼ੀਲ ਵੀਜ਼ੇ ਰਾਹੀਂ ਉਸ ਨੂੰ ਆਪਣਾ ਸਫ਼ਰ ਤੈਅ ਕਰਨਾ ਪਿਆ। ਉਸ ਦੇ ਮੁਤਾਬਿਕ ਹਰ ਦੇਸ਼ ਵਿੱਚੋਂ ਜਦੋਂ ਉਹ ਲੰਘਦਾ ਸੀ ਹੁਣ ਤਾਂ ਲੋਕ ਉਸ ਦੀ ਗੱਡੀ ਨੂੰ ਦੇਖ ਕੇ ਖੂਬ ਹੈਰਾਨ ਹੁੰਦੇ ਸੀ ਕਿਉਂਕਿ ਉਸ ਦਾ ਸਟੇਅਰਿੰਗ ਖੱਬੇ ਪਾਸੇ ਸੀ।