ਪੰਜਾਬ

punjab

ETV Bharat / state

ਕੋਰੋਨਾ ਕਰਕੇ ਖਾਲੀ ਹੋਏ ਧੋਬੀ ਘਾਟ, ਡਰ ਤੋਂ ਲੋਕੀਂ ਘਰ ਹੀ ਧੋ ਰਹੇ ਕੱਪੜੇ - ਪ੍ਰੈੱਸ

ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਕਰੀਬ ਤਿੱਨ ਸੌ ਐਸੇ ਲੋਕਲ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦਾ ਜੀਵਨ ਯਾਪਨ ਇਸ ਕੰਮ ਤੋਂ ਚੱਲਦਾ ਸੀ ਅਤੇ ਬੱਚਿਆਂ ਦੀ ਪੜ੍ਹਾਈ ਤੱਕ ਦਾ ਖਰਚ ਇੱਥੋਂ ਹੀ ਨਿਕਲਦਾ ਸੀ। ਪਰ ਕੋਵਿਡ ਕਰਕੇ ਖਾਲੀ ਪਏ ਇਹ ਧੋਬੀ ਘਾਟ ਆਪਣੇ ਮੂੰਹੋਂ ਆਪਣੀ ਕਹਾਣੀ ਖੁਦ ਬਿਆਨ ਕਰ ਰਹੇ ਨੇ। ਇਨ੍ਹਾਂ ਨੂੰ ਦੇਖ ਕੇ ਸਾਫ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਕਰਕੇ ਇਨ੍ਹਾਂ ਪਰਿਵਾਰਾਂ ਦਾ ਕਿੰਨਾ ਬੁਰਾ ਹਾਲ ਹੋਇਆ ਹੈ।

ਕੋਰੋਨਾ ਕਰਕੇ ਖਾਲੀ ਹੋਏ ਧੋਬੀ ਘਾਟ, ਡਰ ਤੋਂ ਲੋਕੀਂ ਘਰ ਹੀ ਧੋ ਰਹੇ ਕੱਪੜੇ
ਕੋਰੋਨਾ ਕਰਕੇ ਖਾਲੀ ਹੋਏ ਧੋਬੀ ਘਾਟ, ਡਰ ਤੋਂ ਲੋਕੀਂ ਘਰ ਹੀ ਧੋ ਰਹੇ ਕੱਪੜੇ

By

Published : Jul 3, 2021, 7:47 PM IST

ਜਲੰਧਰ : ਇਕ ਸਮਾਂ ਹੁੰਦਾ ਸੀ ਜਦ ਹਰ ਸ਼ਹਿਰ ਵਿੱਚ ਇਕ ਧੋਬੀ ਘਾਟ ਹੁੰਦਾ ਸੀ ਜਿੱਥੇ ਪੂਰੇ ਸ਼ਹਿਰ ਦੇ ਵੱਡੇ ਵੱਡੇ ਲੋਕਾਂ ਦੇ ਕੱਪੜੇ ਧੋਣ ਔਰ ਪ੍ਰੈੱਸ ਕਰਨ ਲਈ ਆਉਂਦੇ ਸੀ। ਪਰ ਕੋਰੋਨਾ ਕਰਕੇ ਇਹ ਕੰਮ ਲੋਕਾਂ ਨੇ ਆਪਣੇ ਘਰ ਵਿੱਚ ਹੀ ਸ਼ੁਰੂ ਕਰ ਲਿਆ ਅਤੇ ਕਰੁਣਾ ਤੋਂ ਬਚਾਓ ਦੇ ਚੱਲਦੇ ਆਪਣੇ ਕੱਪੜਿਆਂ ਨੂੰ ਘਰ ਵਿੱਚ ਹੀ ਪ੍ਰੈੱਸ ਕਰਨਾ ਅਤੇ ਧੂਣਾ ਸ਼ੁਰੂ ਕਰ ਦਿੱਤਾ। ਇਸ ਚੀਜ਼ ਦਾ ਸੱਭ ਤੋਂ ਵੱਡਾ ਅਸਰ ਸ਼ਹਿਰ ਦੇ ਉਨ੍ਹਾਂ ਲੋਕਾਂ ਨੂੰ ਪਿਆ ਜੋ ਲੋਕਾਂ ਦੇ ਕੱਪੜੇ ਧੋਣ ਅਤੇ ਪ੍ਰੈੱਸ ਕਰਨ ਦਾ ਕੰਮ ਕਰਦੇ ਸੀ।

ਕੋਰੋਨਾ ਕਰਕੇ ਖਾਲੀ ਹੋਏ ਧੋਬੀ ਘਾਟ, ਡਰ ਤੋਂ ਲੋਕੀਂ ਘਰ ਹੀ ਧੋ ਰਹੇ ਕੱਪੜੇ

ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਕਰੀਬ ਤਿੱਨ ਸੌ ਐਸੇ ਲੋਕਲ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦਾ ਜੀਵਨ ਯਾਪਨ ਇਸ ਕੰਮ ਤੋਂ ਚੱਲਦਾ ਸੀ ਅਤੇ ਬੱਚਿਆਂ ਦੀ ਪੜ੍ਹਾਈ ਤੱਕ ਦਾ ਖਰਚ ਇੱਥੋਂ ਹੀ ਨਿਕਲਦਾ ਸੀ। ਪਰ ਕੋਵਿਡ ਕਰਕੇ ਖਾਲੀ ਪਏ ਇਹ ਧੋਬੀ ਘਾਟ ਆਪਣੇ ਮੂੰਹੋਂ ਆਪਣੀ ਕਹਾਣੀ ਖੁਦ ਬਿਆਨ ਕਰ ਰਹੇ ਨੇ। ਇਨ੍ਹਾਂ ਨੂੰ ਦੇਖ ਕੇ ਸਾਫ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਕਰਕੇ ਇਨ੍ਹਾਂ ਪਰਿਵਾਰਾਂ ਦਾ ਕਿੰਨਾ ਬੁਰਾ ਹਾਲ ਹੋਇਆ ਹੈ।

ਇਸ ਦੇ ਨਾਲ ਹੀ ਲੋਕਾਂ ਦੇ ਆਪਣੇ ਘਰ ਵਿੱਚ ਹੀ ਕੱਪੜੇ ਧੋਣ ਅਤੇ ਪ੍ਰੈੱਸ ਕਰਨ ਕਰਕੇ ਗਲੀਆਂ ਮੁਹੱਲਿਆਂ ਵਿਚ ਕੰਮ ਕਰਨ ਵਾਲੇ ਧੋਬੀ ਵੀ ਪਿਛਲੇ ਡੇਢ ਸਾਲ ਦੌਰਾਨ ਮੰਦਹਾਲੀ ਦੀ ਜ਼ਿੰਦਗੀ ਜੀ ਰਹੇ ਨੇ। ਇਹੀ ਨਹੀਂ ਅੱਜ ਵੀ ਇਨ੍ਹਾਂ ਲੋਕਾਂ ਕੋਲ ਇਨ੍ਹਾਂ ਕੰਮ ਨਹੀਂ ਹੁੰਦਾ ਕਿ ਇਹ ਲੋਕ ਉਸ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਇਨ੍ਹਾਂ ਦਾ ਕਹਿਣਾ ਹੈ ਕਿ ਹਰ ਇਸ ਤਰ੍ਹਾਂ ਦੇ ਨੁਕਸਾਨ ਵਿੱਚ ਸਰਕਾਰ ਲੋਕਾਂ ਦੀ ਮਦਦ ਕਰਦੀ ਹੈ ਪਰ ਉਨ੍ਹਾਂ ਦੇ ਕੰਮ ਵਿੱਚ ਕਿਸੇ ਨੇ ਉਨ੍ਹਾਂ ਦੀ ਕੋਈ ਮਾਲੀ ਤੌਰ ਤੇ ਮਦਦ ਨਹੀਂ ਕੀਤੀ ਜਿਸ ਕਰਕੇ ਹਾਲਾਤ ਐਸੇ ਬਣੇ ਕਿ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨੂੰ ਛੱਡ ਕੇ ਆਪਣੇ ਪਿੰਡ ਵਾਪਸ ਦੌੜ ਗਏ। ਅੱਜ ਉਹ ਕਹਿੰਦੇ ਨੇ ਕਿ ਕੀ ਉਨ੍ਹਾਂ ਦੀ ਰਫ਼ਤਾਰ ਢਿੱਲੀ ਹੋਣ ਕਰਕੇ ਉਨ੍ਹਾਂ ਕੋਲ ਥੋੜ੍ਹਾ ਬਹੁਤ ਕੰਮ ਆਉਣਾ ਸ਼ੁਰੂ ਹੋਇਆ ਹੈ।

ਇਹ ਵੀ ਪੜ੍ਹੋ:ਠਿੰਡਾ 'ਚ ਕੇਜਰੀਵਾਲ ਨੇ ਵੰਡੇ ਲੋਕਾਂ ਨੂੰ ਲੌਲੀਪੋਪ

ਇਸ ਤੋਂ ਇਲਾਵਾ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਦੇ ਕੱਪੜੇ ਖ਼ੁਦ ਧੋਣ ਅਤੇ ਪ੍ਰੈੱਸ ਕਰਨ ਵਾਲੀਆਂ ਗ੍ਰਹਿਣੀਆਂ ਦਾ ਵੀ ਕਹਿਣਾ ਹੈ ਕਿ ਰਿਜ਼ਲਟ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਦੇ ਸਾਰੇ ਕੱਪੜੇ ਜਿਨ੍ਹਾਂ ਵਿੱਚ ਬੱਚਿਆਂ ਦੀ ਯੂਨੀਫਾਰਮ ਵੀ ਸ਼ਾਮਿਲ ਹੁੰਦੀ ਸੀ ਸਭ ਧਵਨ ਅਤੇ ਪ੍ਰੈਸ ਹੋਣ ਲਈ ਬਾਹਰ ਧੋਬੀਆਂ ਕੋਲ ਜਾਂਦੇ ਸੀ। ਪਰ ਕੋਰੋਨਾ ਕਰਕੇ ਉਨ੍ਹਾਂ ਨੇ ਇਸ ਕੰਮ ਨੂੰ ਘਰੇ ਹੀ ਕਰਨਾ ਚੰਗਾ ਸਮਝਿਆ ਅਤੇ ਧੋਬੀਆਂ ਨੂੰ ਕੱਪੜੇ ਦੇਣਾ ਬੰਦ ਕਰ ਦਿੱਤਾ ਤਾਂ ਕੀ ਆਪਣੇ ਅਤੇ ਆਪਣੇ ਪਰਿਵਾਰ ਨੂੰ ਕੈਬਨਿਟ ਤੋਂ ਬਚਾਇਆ ਜਾ ਸਕੇ।

ABOUT THE AUTHOR

...view details