ਜਲੰਧਰ :ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸ਼ਹਿਰ ਦੀ ਪੁਲਿਸ ਕਈ ਦਾਅਵੇ ਕਰਦੀ ਹੈ। ਉਧਰ ਦੂਸਰੇ ਪਾਸੇ ਜਿਨ੍ਹਾਂ ਲੋਕਾਂ ਨੂੰ ਹਥਿਆਰਾਂ ਦੇ ਲਾਈਸੈਂਸ ਜਾਰੀ ਕੀਤੇ ਜਾਂਦੇ ਨੇ ਅਤੇ ਹਥਿਆਰ ਦਿੱਤੇ ਜਾਂਦੇ ਨੇ ਉਨ੍ਹਾਂ ਕੋਲੋਂ ਵੀ ਕਈ ਸ਼ਰਤਾਂ ਲਿਖਵਾਈਆਂ ਜਾਂਦੀਆਂ। ਪਰ ਬਾਵਜੂਦ ਇਸਦੇ ਜਲੰਧਰ ਵਿੱਚ ਸ਼ਰ੍ਹੇਆਮ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।
ਲੱਚਰ ਕਲਾਕਾਰੀ ਨੇ ਪੱਟੇ ਪੰਜਾਬੀ ਇਕ ਪਾਸੇ ਕਿਸੇ ਨੂੰ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰਨਾ ਜਾਂ ਮਾਰਨਾ ਦੀ ਘਟਨਾ ਹੋਵੇ ਜਾਂ ਦੂਸਰੇ ਪਾਸੇ ਵਿਆਹਾਂ ਸ਼ਾਦੀਆਂ ਅਤੇ ਹੋਰ ਸਮਾਰੋਹਾਂ ਵਿੱਚ ਫਾਇਰਿੰਗ ਕਰਨ ਦੀ ਘਟਨਾ। ਇਹ ਸਭ ਆਮ ਜਿਹਾ ਹੋ ਗਿਆ ਹੈ। ਪੁਲਿਸ ਨੂੰ ਅੰਗੂਠਾ ਦਿਖਾ ਕਾਨੂੰਨ ਦੀ ਪਰਵਾਹ ਕੀਤੇ ਬਗੈਰ ਆਏ ਦਿਨ ਲੋਕਾਂ ਦੀਆਂ ਗੋਲੀਆਂ ਚਲਾਉਣ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ।
ਇਸੀ ਹੀ ਇੱਕ ਘਟਨਾ ਜਲੰਧਰ ਦੇ ਥਾਣਾ ਨੰਬਰ ਇੱਕ ਦੇ ਅਧੀਨ ਆਉਂਦੇ ਜਿੰਦਾ ਪਿੰਡ ਵਿੱਚ ਘਟੀ ਜਿੱਥੇ ਇੱਕ ਸ਼ਾਦੀ ਸਮਾਰੋਹ ਦੇ ਦੌਰਾਨ ਕੁਝ ਲੋਕ ਸ਼ਰ੍ਹੇਆਮ ਹਵਾਈ ਫਾਇਰਿੰਗ ਕਰਦੇ ਹੋਏ ਨਜ਼ਰ ਆਏ। ਇਹੀ ਨਹੀਂ ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਅਪਲੋਡ ਕੀਤੀ। ਹਾਲਾਂਕਿ ਕੁਝ ਦੇਰ ਬਾਅਦ ਉਨ੍ਹਾਂ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ।
ਇਹ ਵੀ ਪੜ੍ਹੋ:ਮੰਨਾ ਨੇ ਕਿਹਾ ਨਰੂਆਣਾ ਦੇ ਕਤਲ ਦਾ ਨਹੀਂ ਕੋਈ ਅਫ਼ਸੋਸ
ਵਿਆਹਾਂ ਸ਼ਾਦੀਆਂ ਵਿੱਚ ਸ਼ਰ੍ਹੇਆਮ ਗੋਲੀਆਂ ਚਲਾਉਣ ਦੀਆਂ ਇਨ੍ਹਾਂ ਘਟਨਾਵਾਂ ਤੋਂ ਸਾਫ਼ ਹੈ ਕਿ ਨਾਂ ਤਾਂ ਲੋਕਾਂ ਨੂੰ ਕਾਨੂੰਨ ਦੀ ਪਰਵਾਹ ਹੈ ਅਤੇ ਨਾ ਹੀ ਪੁਲਿਸ ਦਾ ਖੌਫ਼। ਇਸ ਮਾਮਲੇ ਬਾਰੇ ਜਦ ਇਸ ਇਲਾਕੇ ਦੇ ਡੀ.ਸੀ.ਪੀ ਜਗਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀਡੀਓ ਦੇ ਆਧਾਰ 'ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ।