ਜਲੰਧਰ:ਪੰਜਾਬ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਇਕ ਅਹਿਮ ਮੁੱਦਾ ਰਿਹਾ ਹੈ। ਇਸ ਨੂੰ ਮਾਫੀਆ ਕਿਹਾ ਜਾਣਾ ਪਰ ਇਸ ਦੇ ਨਾਲ ਕਈ ਆਗੂਆ ਦੇ ਨਾਮ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਮਾਈਨਿੰਗ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਵੱਲੋਂ ਇਸ ਨੂੰ ਗੈਰਕਾਨੂੰਨੀ ਢੰਗ ਨਾਲ ਕੀਤੇ ਜਾਣ ਤੇ ਰੋਕ ਲਗਾਉਣ ਅਤੇ ਲੋਕਾਂ ਨੂੰ ਸਸਤੀ ਰੇਤਾ ਦਿਵਾਉਣ ਦਾ ਵਾਅਦਾ ਚੋਣਾਂ ਵਿੱਚ ਮੁੱਖ ਵਧਾ ਰਿਹਾ ਹੈ।
ਹੁਣ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ, ਆਮ ਆਦਮੀ ਪਾਰਟੀ ਵੱਲੋਂ ਵੀ ਇਸ ਹੋ ਚੋਣਾਂ ਦੌਰਾਨ ਕੀਤਾ ਗਿਆ ਇੱਕ ਵੱਡਾ ਵਾਧਾ ਮੰਨਦੇ ਹੋਏ ਪੰਜਾਬ ਵਿੱਚ ਮਾਈਨਿੰਗ ਫਿਲਹਾਲ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਚੋਣਾਂ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਮਾਈਨਿੰਗ ਮਾਫੀਆ ਖ਼ਤਮ ਕੀਤਾ ਜਾਊਗਾ ਅਤੇ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਾਈ ਜਾਵੇਗੀ।
ਪੰਜਾਬ ਦੇ ਵਾਅਦੇ ਤੋਂ ਉਲਟ ਚੱਲ ਰਿਹਾ ਮਾਈਨਿੰਗ ਦਾ ਕੰਮ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਅਤੇ ਜ਼ਿਆਦਾਤਰ ਖੱਡਾਂ ਨੂੰ ਬੰਦ ਕਰ ਦਿੱਤਾ ਗਿਆ। ਸਰਕਾਰ ਵੱਲੋਂ ਇਸ ਬਾਬਤ ਪਾਲਿਸੀ ਬਣਾਉਣ ਦੀ ਗੱਲ ਵੀ ਕਹੀ ਗਈ ਅਸੀਂ ਇਹ ਵੀ ਕਿਹਾ ਗਿਆ ਕਿ ਮਾਈਨਿੰਗ ਮਾਫੀਆ ਨੂੰ ਖ਼ਤਮ ਕਰ ਲੋਕਾਂ ਨੂੰ ਸਸਤੀ ਰੇਤਾ ਦਿਵਾਈ ਜਾਏਗੀ ਪਰ ਜੇ ਅੱਜ ਗੱਲ ਕਰੀਏ ਰੇਤਾ ਦੀ ਤਾਂ ਆਮ ਲੋਕ ਜਿਨ੍ਹਾਂ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ 2800 ਰੁਪਏ ਟਰਾਲੀ ਮਿਲਦੀ ਸੀ।
ਚਰਨਜੀਤ ਸਿੰਘ ਚੰਨੀ ਵੇਲੇ ਇਹ ਟਰਾਲੀ 2100 ਰੁਪਏ ਦੀ ਹੋ ਗਈ ਅਤੇ ਹੁਣ ਜਦੋਂ ਪੰਜਾਬ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਹੁਣ ਇੱਕ ਟੋਲੀ ਦੀ ਕੀਮਤ 3800 ਤੋ 3900 ਰੁਪਏ ਹੋ ਚੁੱਕੀ ਹੈ। ਇੱਕ ਪਾਸੇ ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਰੇਤਾ ਦਿਵਾਉਣ ਦਾ ਵਾਅਦਾ ਕੀਤਾ ਗਿਆ ਉਸ ਦੇ ਦੂਸਰੇ ਪਾਸੇ ਹੋਣ ਇਹੀ ਰੇਤਾ ਪ੍ਰਤੀ ਟਰਾਲੀ 1500 ਤੋ 1800 ਮਹਿੰਗੀ ਹੋ ਚੁੱਕੀ ਹੈ।
ਰੇਤਾ ਦੇ ਵਪਾਰੀ ਇਸ ਦਾ ਕਾਰਨ ਮੰਨਦੇ ਹਨ ਸਰਕਾਰ ਨੂੰ: ਜਲੰਧਰ ਵਿੱਚ ਰੇਤੇ ਦੇ ਵੱਡੇ ਵਪਾਰੀ ਵਿਸ਼ਨੂੰ ਜੋਸ਼ੀ ਦਾ ਕਹਿਣਾ ਹੈ ਕਿ ਆਮ ਆਦਮੀ ਦੀ ਸਰਕਾਰ ਵੇਲੇ ਸਭ ਨੇ ਸੋਚਿਆ ਸੀ ਕਿ ਰੇਤਾ ਦੇ ਰੇਟ ਘਟਣਗੇ ਅਤੇ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਹੀ ਨਹੀਂ ਖ਼ੁਦ ਵਪਾਰੀ ਵੀ ਇਹ ਸੋਚ ਕੇ ਬੈਠੇ ਸੀ ਕਿ ਮਾਫੀਆ ਖ਼ਤਮ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਵੀ ਮੁਨਾਫ਼ਾ ਵਧ ਜਾਵੇਗਾ ਪਰ ਉਨ੍ਹਾਂ ਮੁਤਾਬਿਕ ਅਜਿਹਾ ਨਹੀਂ ਹੋਇਆ।
ਸਗੋਂ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਜ਼ਿਆਦਾ ਵਧ ਗਈ। ਵਿਸ਼ਨੂੰ ਜੋਸ਼ੀ ਮੁਤਾਬਿਕ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਕਰੀਬ 2 ਹਜ਼ਾਰ ਤੋਂ 25 ਸੌ ਟਿੱਪਰ, ਟਰਾਲੇ ਅਤੇ ਹੋਰ ਗੱਡੀਆਂ ਨੇ 'ਚੋਂ ਰੇਤਾ ਢੋਣ ਦਾ ਕੰਮ ਕਰਦੀਆਂ ਹਨ ਪਰ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਸਰਕਾਰ ਵੱਲੋਂ ਜਾਇਜ਼ ਮਾਈਨਿੰਗ ਦੇ ਚੱਲਦੇ ਜਿਨ੍ਹਾਂ ਖੱਡਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਹਾਲੇ ਵੀ ਸਰਕਾਰ ਦੇ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਬਜ਼ਾ ਹੈ।
ਵਿਸ਼ਨੂੰ ਜੋਸ਼ੀ ਮੁਤਾਬਿਕ ਇਨ੍ਹਾਂ ਖੱਡਾਂ ਵਿੱਚ ਕੰਮ ਕਰ ਰਹੇ ਲੋਕ ਆਪਣੇ ਹਾਇਰ ਕੀਤੇ ਹੋਏ ਟਿੱਪਰ ਟਰਾਲਿਆਂ ਨੂੰ ਰੋਜ ਰੇਤਾ ਢੋਣ ਦਾ ਮੌਕਾ ਦੇ ਰਹੇ ਹਨ ਪਰ ਇਸ ਦੇ ਦੂਸਰੇ ਪਾਸੇ ਬਾਕੀ ਟਿੱਪਰ ਅਤੇ ਟਰਾਲੇ ਮਾਲਕਾਂ ਨੂੰ 2 ਤੋਂ 4 ਦਿਨ੍ਹਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਟਿੱਪਰ ਤਿਆਰ ਕਰਾਉਣ ਵਿੱਚ ਕਰੀਬ 50 ਲੱਖ ਰੁਪੱਈਆ ਲਗਦਾ ਹੈ ਜੋ ਅੱਜ ਸੜਕਾਂ ਅਤੇ ਟਰਾਂਸਪੋਰਟ ਨਗਰ ਵਿੱਚ ਵਿਹਲੇ ਖੜ੍ਹੇ ਹਨ।