ਜਲੰਧਰ: ਲਤੀਫ਼ਪੁਰਾ ਵਿਖੇ ਕੁੱਝ ਦਿਨ ਪਹਿਲੇ ਸੁਪ੍ਰੀਮ ਕੋਰਟ ਦੇ ਹੁਕਮ ਉੱਤੇ ਇੰਪਰੂਵਮੈਂਟ ਟਰੱਸਟ ਵੱਲੋਂ ਲੋਕਾਂ ਦੇ ਘਰ ਢਾਹ ਦਿੱਤੇ ਗਏ ਸੀ। ਬੇਘਰ ਹੋਏ ਲੋਕਾਂ ਨੂੰ ਇੱਕ ਪਾਸੇ ਜਿੱਥੇ ਰੋਜ਼ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਮਿਲਣ ਲਈ ਪਹੁੰਚ ਰਹੇ ਹਨ ਅਤੇ ਕਈ ਵਾਅਦੇ ਵੀ ਕੀਤੇ ਜਾ ਰਹੇ ਹਨ। ਉੱਥੇ ਹੀ, ਇਸ ਥਾਂ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ, ਜੋ ਵਾਅਦੇ ਨਹੀਂ, ਸਿਰਫ਼ ਇੱਥੇ ਇਨ੍ਹਾਂ ਦੀ ਮਦਦ ਲਈ ਪਹੁੰਚ ਰਹੇ, ਜਿੱਥੇ ਇੱਕ ਪਾਸੇ ਖਾਲਸਾ ਏਡ ਵੱਲੋਂ ਇਨ੍ਹਾਂ ਲੋਕਾਂ ਲਈ ਲੰਗਰ ਅਤੇ ਰਹਿਣ ਲਈ ਟੇਂਟ ਦਾ ਇੰਤਜਾਮ ਕੀਤਾ ਗਿਆ ਹੈ।
ਕੁਲੱੜ੍ਹ ਪੀਜ਼ਾ ਵੀ ਪਹੁੰਚਿਆਂ:ਇਸ ਦੇ ਨਾਲ ਹੀ, ਸ਼ਨੀਵਾਰ ਨੂੰ ਲਤੀਫਪੁਰਾ ਵਿੱਚ ਜਲੰਧਰ ਦੇ ਮਸ਼ਹੂਰ ਕੁੱਲੜ੍ਹ ਪੀਜ਼ਾ ਬਣਾਉਣ ਵਾਲੇ ਸਹਿਜ ਵੀ ਪਹੁੰਚੇ। ਉਸ ਨੇ ਇਸ ਸਥਾਨ ਉੱਪਰ ਨਾ ਸਿਰਫ ਬੇਘਰ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ, ਨਾਲ ਹੀ ਉਨ੍ਹਾਂ ਲਈ 400 ਕੁੱਲੜ੍ਹ ਪੀਜ਼ੇ ਵੀ ਲਿਆਂਦੇ। ਲੋਕਾਂ ਲਈ ਪੀਜ਼ਾ ਦੀ ਸੇਵਾ ਨਿਭਾਈ।