ਜਲੰਧਰ:ਅੱਜ ਮੰਗਲਵਾਰ ਨੂੰ ਸਮੂਹ ਜਗਤ ਵਿਚ ਸਿੱਖ ਭਾਈਚਾਰੇ ਦੇ ਲੋਕ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ। ਉੱਥੇ ਹੀ ਕਿਮੀ ਜੁਨੇਜਾ/ ਮਨਪ੍ਰੀਤ ਕੌਰ ਨਾਮ ਦੀ ਇਹ ਮਹਿਲਾ ਜੋ ਜਲੰਧਰ Kimi Juneja of Jalandhar ਦੇ ਇੱਕ ਉਦਯੋਗਪਤੀ ਦੀ ਪਤਨੀ ਹੈ। ਉਸ ਨੇ ਆਪਣੇ ਘਰ ਰੁਝੇਵਿਆਂ ਦੇ ਨਾਲ-ਨਾਲ ਸਿੱਖੀ ਲਈ ਇੱਕ ਅਜਿਹੀ ਸੇਵਾ ਕਰ ਰਹੀ ਹੈ, ਜੋ ਇਕ ਮਿਸਾਲ ਬਣ ਗਈ ਹੈ। ਜੁਨੇਜਾ ਨੇ ਅੱਜ ਮੰਗਲਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਫੋਟੋ ਬਣਾ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਗਿਆ। Kimi Juneja promoting Sikhism through paintings
ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗਸ ਬਣਾਉਣਾ ਦਾ ਹੈ ਸ਼ੌਂਕ: ਕਿਮੀ ਜੁਨੇਜਾ/ ਮਨਪ੍ਰੀਤ ਕੌਰ ਦੱਸਦੇ ਨੇ ਕਿ ਉਹ ਇੱਕ ਵਾਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਇਲਾਕੇ ਵਿੱਚ ਇੱਕ ਗੁਰਦੁਆਰਾ ਸਾਹਿਬ ਗਏ ਜਿੱਥੇ ਜਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਪੇਂਟਿੰਗਜ਼ ਨੂੰ ਬਣਾਇਆ ਜਾਵੇ ਅਤੇ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ। ਉਹ ਦੱਸਦੇ ਨੇ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਇਹ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕੀਤੀਆਂ।
ਪੇਂਟਿੰਗ ਬਣਾਉਣ ਦੇ ਨਹੀਂ ਲੈਂਦੇ ਪੈਸੇੇ: ਉਨ੍ਹਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗਜ਼ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਲਗਾਈਆਂ ਗਈਆਂ ਹਨ। ਇਹੀ ਨਹੀਂ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕ ਉਨ੍ਹਾਂ ਦੀਆਂ ਬਣਾਈਆਂ ਖੂਬਸੂਰਤ ਸਾਰੀਆਂ ਪੇਂਟਿੰਗਜ਼ ਲਗਾਤਾਰ ਮੰਗਾਉਂਦੇ ਰਹਿੰਦੇ ਹਨ।
ਇਸ ਤੋਂ ਇਲਾਵਾ ਕਿਮੀ ਜੁਨੇਜਾ/ ਮਨਪ੍ਰੀਤ ਕੌਰ ਦੱਸਦੇ ਨੇ ਕਿ ਇਹ ਧਾਰਮਿਕ ਪੇਂਟਿੰਗਜ਼ ਬਣਾਉਣ ਦੇ ਬਦਲੇ ਉਨ੍ਹਾਂ ਨੇ ਕਦੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਮੁਤਾਬਕ ਜੇਕਰ ਕੋਈ ਉਨ੍ਹਾਂ ਨੂੰ ਇਸ ਦੀ ਕੀਮਤ ਦਿੰਦਾ ਵੀ ਹੈ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਵਿਖੇ ਚੜ੍ਹਾ ਦਿੰਦੇ ਹਨ ਤਾਂ ਕਿ ਉਹ ਪੈਸੇ ਕਿਸੇ ਦੇ ਕੰਮ ਆ ਸਕਣ। ਮਨਪ੍ਰੀਤ ਕੌਰ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਇੰਨ੍ਹਾਂ ਪੇਂਟਿੰਗਸ ਦੇ ਜ਼ਰੀਏ ਅੱਜ ਦੀ ਪੀੜ੍ਹੀ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਹੋਵੇ ਕਿਉਂਕਿ ਅੱਜ ਦੇ ਬੱਚੇ ਅਤੇ ਨੌਜਵਾਨ ਮੋਬਾਇਲਾਂ ਅਤੇ ਇੰਟਰਨੈੱਟ ਵਿੱਚ ਕਿਤੇ ਗੁਆਚ ਗਏ ਹਨ।