ਜਲੰਧਰ: ਇੱਕ ਦੂਜੇ ਦੇ ਧੁਰ ਵਿਰੋਧੀ ਕਹੇ ਜਾਣ ਵਾਲੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਮੁੜ ਆਮਣੇ ਸਾਮਣੇ ਹੋ ਗਏ ਹਨ। ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ 'ਤੇ ਨਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲਗਏ ਹਨ।
ਖਹਿਰਾ ਨੇ ਬੀਬੀ ਜਗੀਰ ਕੌਰ 'ਤੇ ਲਗਾਏ ਗੰਭੀਰ ਇਲਜ਼ਾਮ - behbal kallan goli kand
ਸੁਖਪਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ 'ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਗੁਰਦੂਆਰਾ ਸਾਹਿਬ ਦੀ ਤਿੰਨ ਮਰਲੇ ਤੇ ਪੰਦਰਾ ਕਨਾਲਾਂ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਹਨ। ਨਾਲ ਹੀ ਖਹਿਰਾ ਨੇ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਲੈ ਕੇ ਵੀ ਦੋਵੇਂ ਪਾਰਟੀਆਂ ਤੇ ਸਿਆਸੀ ਤੰਜ ਕਸੇ ਹਨ।

ਸੁਖਬਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਬੀਬੀ ਜਗੀਰ ਕੌਰ ਨੇ ਗਲਤ ਤੱਥਾਂ ਦੇ ਅਧਾਰ 'ਤੇ ਅਦਾਲਤਾਂ ਵਿੱਚ ਇਸ ਕੇਸ ਨੂੰ ਜਿੱਤ ਕੇ ਇਸ ਧਾਰਮਿਕ ਸਥਾਨ 'ਤੇ ਕਬਜ਼ਾ ਕੀਤਾ ਹੋਇਆ ਹੈ। ਖਹਿਰਾ ਕੇ ਆਪਣੀ ਪ੍ਰੈਸਕਾਨਫ਼ਰੰਸ ਦੌਰਾਨ ਮਾਲ ਵਿਭਾਗ ਨਾਲ ਸਬਧੰਤ ਦਸਤਾਵੇਜ ਵੀ ਮੀਡੀਆ ਸਾਹਮਣੇ ਪੇਸ਼ ਕੀਤੇ।
ਖਹਿਰਾ ਨੇ ਬੀਬੀ ਜਗੀਰ ਕੌਰ 'ਤੇ ਅਦਾਲਤਾਂ ਨੂੰ ਗੁਮਰਾਹ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਖਹਿਰਾ ਨੇ ਪੰਜਾਬ ਪੁਲਿਸ ਮੁਖੀ ਦੀ ਨਿਯੁਕਤੀ ਨੂੰ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਵਲੋਂ ਰੱਦ ਕੀਤੇ ਜਾਣ 'ਤੇ ਵੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ ਤੇ ਇਸ ਮਾਮਲੇ 'ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਅਕਾਲੀ ਦਲ ਤੇ ਭਾਜਪਾ ਗਠਜੋੜ ਵਿੱਚ ਪੈਦਾ ਹੋਈ ਨਵੀਂ ਸਥਿਤੀ 'ਤੇ ਵੀ ਖਹਿਰਾ ਨੇ ਅਕਾਲੀ ਦਲ ਤੇ ਭਾਜਪਾ ਤੇ ਸਿਆਸੀ ਤੀਰ ਛੱਡੇ ਹਨ।