ਜਲੰਧਰ: ਨੀਟੂ ਸ਼ਟਰਾਂ ਵਾਲੇ ਨੂੰ ਹਰ ਕੋਈ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਦਾ ਹੈ। ਇਹ ਉਹ ਸ਼ਖ਼ਸ ਹੈ ਜੋ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਵਿਰੋਧ ਵਿੱਚ ਚੋਣ ਲੜਿਆ ਸੀ ਅਤੇ ਹਾਰ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਆਪਣੀ ਪਤਨੀ, ਮਾਂ ਤੇ ਭੈਣ ਅਤੇ ਖੁਦ ਪੰਜਾਬ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਚੋਣਾਂ ਲੜਿਆ ਅਤੇ ਹਾਰ ਗਿਆ। ਇਸ ਦੌਰਾਨ ਨੀਟੂ ਸ਼ਟਰਾਂ ਵਾਲੇ ਨੇ ਹਾਰ ਤੋਂ ਬਾਅਦ ਕੱਪੜੇ ਤੱਕ ਪਾੜ ਕੇ ਖੂਬ ਡਰਾਮਾ ਕੀਤਾ।
ਹੁਣ ਇਹੀ ਨੀਟੂ ਸ਼ਟਰਾਂ ਵਾਲਾ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਦੇ ਖ਼ਿਲਾਫ਼ ਚੋਣ ਲੜਨ ਦਾ ਦਾਅਵਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਜੇ ਕੇਜਰੀਵਾਲ ਨੇ ਉਸ ਦਾ ਸਮਰਥਨ ਨਾ ਲਿਆ ਤਾਂ ਉਹ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਚੋਣ ਲੜੇਗਾ।
ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਆਗੂਆਂ ਦੀ ਦਿੱਲੀ 'ਚ ਬੈਠਕ ਅੱਜ
ਉਸ ਦਾ ਕਹਿਣਾ ਹੈ ਕਿ ਉਸ ਕੋਲ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਵੀ ਹੈ ਜਿਸ ਨੂੰ ਉਹ ਚੋਣਾਂ ਤੋਂ ਬਾਅਦ ਮੀਡੀਆ ਨੂੰ ਦੇ ਦੇਵੇਗਾ। ਇਸ ਦੇ ਨਾਲ ਹੀ ਉਸ ਨੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤ ਦੇ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਣ ਦੀ ਘਟਨਾ ਉੱਤੇ ਉਸ ਨੂੰ ਖੁੱਲ੍ਹਾ ਚੈਲੇਂਜ ਦਿੰਦੇ ਹੋਏ ਕਿਹਾ ਕਿ ਪੰਨੂੰ ਵਿੱਚ ਜੇਕਰ ਹਿੰਮਤ ਹੈ ਤੇ ਉਹ ਇੱਥੇ ਆ ਕੇ ਉਸ ਨਾਲ ਸਿੱਧੀ ਗੱਲਬਾਤ ਕਰੇ।