ਜਲੰਧਰ:-ਅੱਜ ਭਗਤ ਰਵੀਦਾਸ ਜੈਯੰਤੀ ਮੌਕੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਰਵੀਦਾਸ ਜੀ ਅੱਗੇ ਨਤਮਸਤਕ ਹੋਏ। ਪੰਜਾਬ ਦੀ ਸਿਆਸਤ ਵਿੱਚ ਵੋਟਰ ਵਜੋਂ ਮੌਜੂਦ ਲਗਭਗ 70 ਫੀਸਦੀ ਹਿੰਦੂ ਦਲਿਤ ਵੋਟਰਾਂ ਨੂੰ ਲੁਭਾਉਣ ਲਈ ਹਰ ਸਿਆਸੀ ਪਾਰਟੀ ਇਸ ਧਾਰਮਿਕ ਸਥਾਨ ਦੀ ਜ਼ੋਰਦਾਰ ਵਰਤੋਂ ਕਰ ਰਹੀ ਹੈ।
ਇਸ ਤਹਿਤ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਭਗਵੰਤ ਮਾਨ ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਧਾਮ(Guru Ravidas Dham) ਬੂਟਾ ਪਿੰਡ ਵਿਖੇ ਨਤਮਸਤਕ ਹੋਏ।
ਆਮ ਆਦਮੀ ਪਾਰਟੀ ਦੇ ਸਰਪ੍ਰਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਭਗਵੰਤ ਮਾਨ ਨੇ ਇਸ ਤੋਂ ਇਲਾਵਾ ਜਲੰਧਰ ਵਿੱਚ ਹੋਰ ਵੀ ਕਈ ਪ੍ਰੋਗਰਾਮ ਕੀਤੇ। ਜਿਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਜਲੰਧਰ (Jalandhar) ਦੇ ਆਪ ਉਮੀਦਵਾਰ(AAP candidate) ਰਮਨ ਅਰੋੜਾਂ (Raman Arora) ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਦੌਰਾਨ ਗੁਰੂ ਰਵੀਦਾਸ ਧਾਮ ਨਤਮਸਤਰਕ ਹੋਏ ਕੇਜਰੀਵਾਲ ਅਤੇ ਭਗਵੰਤ ਮਾਨ ਇਸ ਮੌਕੇ ਹੀ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਉਹ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ। ਉਨ੍ਹਾਂ ਲੋਕਾਂ ਨੂੰ ਪੁੱਛਿਆ ਕੀ ਲੋਕ ਇਨ੍ਹਾਂ ਦਾ ਸਾਥ ਦੇਣਗੇ। ਇਸੇ ਦੇ ਚੱਲਦੇ ਅਰਵਿੰਦ ਕੇਜਰੀਵਾਲ(Arvind Kejriwal) ਵੱਲੋਂ ਰਾਮਾਮੰਡੀ(Ramamandi) ਵਿਖੇ ਵੀ ਇੱਕ ਰੋਡ ਸ਼ੋਅ ਕੀਤਾ। ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ।
ਇਹ ਵੀ ਪੜ੍ਹੋ:-ਖਾਲਿਸਤਾਨ ਦੇ ਨਾਅਰਿਆਂ ਦੀ ਗੂੰਜ 'ਚ ਦੀਪ ਸਿੱਧੂ ਦਾ ਅੰਤਿਮ ਸਸਕਾਰ