ਜਲੰਧਰ: ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਾਰਗਿਲ ਦੀ ਲੜਾਈ (Battle of Kargil) ਇਸ ਪਹਿਲੂ ਤੋਂ ਵੀ ਇਕ ਅਲੱਗ ਲੜਾਈ ਸੀ ਕਿਉਂਕਿ ਇਸ ਲੜਾਈ ਦੇ ਦੌਰਾਨ ਅਤੇ ਉਸ ਤੋਂ ਬਾਅਦ ਸ਼ਹੀਦ ਭਾਰਤੀ ਫੌਜੀ ਜਵਾਨਾਂ ਅਤੇ ਅਫ਼ਸਰਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਤਿਮ ਸਸਕਾਰ ਲਈ ਘਰ ਭੇਜੀਆਂ ਗਈਆਂ ਸਨ। ਇਸੇ ਲੜਾਈ ਦੇ ਦੌਰਾਨ ਕੁਝ ਐਸਾ ਵੀ ਹੋਇਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਲੜਾਈ ਵਾਲੀ ਜਗ੍ਹਾ ਤੋਂ ਵਾਪਸ ਚਲੀ ਗਈ ਸੀ।ਕਾਰਗਿਲ ਦੀ ਲੜਾਈ ਜਿੱਥੇ ਕਈ ਮਾਇਨਿਆਂ ਵਿੱਚ ਬਾਕੀ ਲੜਾਈਆਂ ਤੋਂ ਅਲੱਗ ਸੀ ਉੱਥੇ ਇਸ ਬਾਹੀ ਵਿੱਚ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਘਟੀਆ ਦੋ ਇਤਿਹਾਸ ਵਿੱਚ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਿੱਤ
ਇੱਕ ਘਟਨਾ ਬਾਰੇ ਦੱਸਦੇ ਹੋਏ ਕਾਰਗਿਲ ਹੀਰੋ ਅਤੇ ਕਾਰਗਿਲ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬ੍ਰਿਗੇਡੀਅਰ MPS ਬਾਜਵਾ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਫ਼ੌਜ ਵੱਲੋਂ ਟਾਈਗਰ ਹਿੱਲ ਤੇ ਕਬਜ਼ਾ ਕਰ ਲਿਆ ਗਿਆ ਤਾਂ ਇਸ ਦੀ ਸੂਚਨਾ ਫੋਰਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਕਾਰਗਿਲ ਲੜਾਈ ਦੀ ਜਿੱਤ ਦੀ ਘੋਸ਼ਣਾ ਕਰ ਦਿੱਤੀ ਗਈ।
ਮੁੜ ਕਰਗਿਲ ਵੱਲ ਵਧੇ ਪਾਕਿਸਤਾਨੀ ਟਰੂਪਸ
ਭਾਰਤ ਵਿੱਚ ਜਿੱਤ ਦੀ ਘੋਸਣਾ ਤੋਂ ਬਾਅਦ ਪਾਕਿਸਤਾਨੀ ਟਰੁੱਪਸ ਇੱਕ ਵਾਰ ਫੇਰ ਕਰਗਿਲ ਵੱਲ ਵਧ ਗਏ ਇਸ ਦੌਰਾਨ ਬ੍ਰਿਗੇਡੀਅਰ ਬਾਜਵਾ ਦੱਸਦੇ ਨੇ ਕਿ ਇੱਥੇ ਦੀ ਇੱਕ ਚੋਟੀ ਇੰਡੀਆ ਗੇਟ ਤੇ ਪਾਕਿਸਤਾਨੀ ਫ਼ੌਜ ਦੀ ਹਲਚਲ ਦੇਖਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਜੇਸੀਓਜ਼ ਨੂੰ ਇਨ੍ਹਾਂ ਤੇ ਨਜ਼ਰ ਰੱਖਣ ਲਈ ਕਿਹਾ।
ਪਾਕਿਸਤਾਨੀ ਫੌਜ ਅਫ਼ਸਰ ਭਾਰਤ ਤੇ ਹਮਲਾ ਕਰਨ ਲਈ ਕਰ ਰਿਹਾ ਸੀ ਉਤਸ਼ਾਹਿਤ
ਇਸ ਦੌਰਾਨ ਪਤਾ ਲੱਗਾ ਕਿ ਪਾਕਿਸਤਾਨੀ ਫੌਜ ਦਾ ਇਕ ਅਫ਼ਸਰ ਜਿਸਦਾ ਨਾਮ ਕੈਪਟਨ ਕਰਨਲ ਸ਼ੇਰ ਖਾਨ ਹੈ ਬਾਰ ਬਾਰ ਆਪਣੇ ਜਵਾਨਾਂ ਨੂੰ ਭਾਰਤੀ ਫੌਜ ਤੇ ਹਮਲਾ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।
ਭਾਰਤੀ ਬ੍ਰਿਗੇਡੀਅਰ ਬਾਜਵਾ ਦੇ ਆਦੇਸ ਤੇ ਪਾਕਿਸਤਾਨੀ ਅਫ਼ਸਰ ਨੂੰ ਮਾਰ ਮੁਕਾਇਆ
ਬ੍ਰਿਗੇਡੀਅਰ ਬਾਜਵਾ ਮੁਤਾਬਿਕ ਉਨ੍ਹਾਂ ਨੇ ਪਹਿਲੇ ਆਪਣੇ ਇੱਕ ਜੇਸੀਓ ਸੁਵਿਧਾ ਨਿਰਮਲ ਸਿੰਘ ਨੂੰ ਇਹ ਸੰਦੇਸ਼ ਦੇਣਾ ਚਾਹਿਆ ਕਿ ਇਸ ਅਫ਼ਸਰ ਨੂੰ ਮਾਰ ਗਿਰਾਓ ਪਰ ਜਦੋਂ ਉਨ੍ਹਾਂ ਪਤਾ ਲੱਗਾ ਕਿ ਨਿਰਮਲ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੈ ਤਾਂ ਉਨ੍ਹਾਂ ਨੇ ਇਹ ਕੰਮ ਉੱਥੇ ਮੌਜੂਦ ਇਕ ਜ਼ਖ਼ਮੀ ਸਿਪਾਹੀ ਸਤਪਾਲ ਸਿੰਘ ਨੂੰ ਸੌਂਪਿਆ ਅਤੇ ਉਸਨੇ ਬ੍ਰਿਗੇਡੀਅਰ ਬਾਜਵਾ ਦੇ ਹੁਕਮਾਂ ਨੂੰ ਮੰਨਦੇ ਹੋਏ ਪਾਕਿਸਤਾਨੀ ਅਫ਼ਸਰ ਕੈਪਟਨ ਕਰਨਲ ਸ਼ੇਰ ਖਾਂ ਨੂੰ ਮਾਰ ਗਿਰਾਇਆ।
ਅਫ਼ਸਰ ਦੀ ਲਾਸ਼ ਨੂੰ ਪਾਕਿਸਤਾਨ ਭੇਜਣ ਲਈ ਜੀਓਸੀ ਨੂੰ ਕੀਤੀ ਰਿਕਵੈਸਟ
ਬ੍ਰਿਗੇਡੀਅਰ ਬਾਜਵਾ ਦੱਸਦੇ ਨੇ ਕਿ ਉਨ੍ਹਾਂ ਨੇ ਸਿਵਲੀਅਨ ਪੋਰਟਸ ਦੀ ਮਦਦ ਨਾਲ ਉਸ ਦੇ ਸਭ ਨੂੰ ਥੱਲੇ ਲਿਆਂਦਾ ਅਤੇ ਆਪਣੇ ਜੀਓਸੀ ਨੂੰ ਰਿਕਵੈਸਟ ਕੀਤੀ ਕਿ ਉਹ ਇਸ ਅਫ਼ਸਰ ਦੀ ਲਾਸ਼ ਪਾਕਿਸਤਾਨ ਭੇਜਣ ਦੀ ਇਜਾਜ਼ਤ ਦੇਣ। ਬ੍ਰਿਗੇਡੀਅਰ ਬਾਜਵਾ ਦੱਸਦੇ ਹਨ ਕਿ ਉਨ੍ਹਾਂ ਸਾਹਮਣੇ ਇਹ ਅਫ਼ਸਰ ਬੜੀ ਹੀ ਬਹਾਦਰੀ ਨਾਲ ਲੜਿਆ ਸੀ ਅਤੇ ਉਹ ਚਾਹੁੰਦੇ ਸੀ ਕਿ ਇਸ ਅਫ਼ਸਰ ਨੂੰ ਪਾਕਿਸਤਾਨ ਵਿੱਚ ਪੂਰਾ ਸਨਮਾਨ ਮਿਲਣਾ ਚਾਹੀਦਾ ਹੈ।
ਕਾਰਗਿਲ ਹੀਰੋ ਨੇ ਦੁਸ਼ਮਣ ਨੂੰ ਵੀ ਦਿੱਤਾ ਸਨਮਾਨ
ਉਨ੍ਹਾਂ ਮੁਤਾਬਿਕ ਜਦੋਂ ਇਸ ਲਈ ਉਨ੍ਹਾਂ ਨੂੰ ਕੋਈ ਹੋਰ ਜ਼ਰੀਆ ਨਹੀਂ ਮਿਲਿਆ ਤੇ ਉਨ੍ਹਾਂ ਨੇ ਇੱਕ ਪਰਚੀ ਉੱਪਰ ਲਿਖਿਆ ਕਿ ਤੁਹਾਡਾ ਇਹ ਅਫ਼ਸਰ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਲੜੀ ਹੈ ਅਤੇ ਸ਼ਹੀਦ ਹੋ ਗਿਆ ਹੈ ਇਸ ਕਰਕੇ ਇਸ ਨੂੰ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ।
ਸਰਵਉੱਚ ਐਵਾਰਡ 'ਨਿਸ਼ਾਨ ਏ ਹੈਦਰ' ਨਾਲ ਕੀਤਾ ਗਿਆ ਸਨਮਾਨਿਤ
ਬ੍ਰਿਗੇਡੀਅਰ ਬਾਜਵਾ ਮੁਤਾਬਿਕ ਜਦੋਂ ਪਾਕਿਸਤਾਨ ਵਿੱਚ ਇਹ ਪਰਚੀ ਮੀਡੀਆ ਅਤੇ ਲੋਕਾਂ ਸਾਹਮਣੇ ਆਈ ਤਾਂ ਪਾਕਿਸਤਾਨੀ ਸਰਕਾਰ ਵੱਲੋਂ ਕੈਪਟਨ ਕਰਨਲ ਸ਼ੇਰ ਖਾਨ ਨੂੰ ਪਾਕਿਸਤਾਨ ਦੇ ਸਰਵਉੱਚ ਐਵਾਰਡ 'ਨਿਸ਼ਾਨ ਏ ਹੈਦਰ' ਨਾਲ ਸਨਮਾਨਿਤ ਕੀਤਾ ਗਿਆ। ਬ੍ਰਿਗੇਡੀਅਰ ਬਾਜਵਾ ਮੁਤਾਬਿਕ ਉਨ੍ਹਾਂ ਨੂੰ ਇੱਕ ਇਸ ਤਰ੍ਹਾਂ ਦੇ ਕਮਾਂਡਰ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਦੇ ਕਹਿਣ ਉੱਪਰ ਜਿੱਥੇ ਇੱਕ ਪਾਸੇ ਭਾਰਤੀ ਸਰਕਾਰ ਨੇ ਹਵਲਦਾਰ ਯੋਗਿੰਦਰ ਯਾਦਵ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਉਧਰ ਦੂਸਰੇ ਪਾਸੇ ਉਨ੍ਹਾਂ ਦੇ ਹੀ ਕਹਿਣ ਤੇ ਪਾਕਿਸਤਾਨੀ ਸਰਕਾਰ ਨੇ ਆਪਣੇ ਇੱਕ ਅਫ਼ਸਰ ਕੈਪਟਨ ਕੰਵਲ ਸ਼ੇਰ ਖਾਨ ਨੂੰ ਨਿਸ਼ਾਨ ਏ ਹੈਦਰ ਨਾਲ ਸਨਮਾਨਿਤ ਕੀਤਾ।
ਇਹ ਵੀ ਪੜੋ:ਕਾਰਗਿਲ ਦਾ ਮੋਰਚਾ ਫਤਿਹ ਕਰਨ ਤੋਂ ਲੈਕੇ ਪਾਕਿਸਤਾਨੀ ਪਠਾਣ ਅਫਸਰ ਅਤੇ ਹਿੰਦੁਸਤਾਨੀ ਸਿੱਖ ਅਫਸਰ ਦੀ ਗੱਲਬਾਤ ਤੱਕ ਦੀ ਕਹਾਣੀ...