ਪੰਜਾਬ

punjab

ETV Bharat / state

ਜਲੰਧਰ ਦੇ ਪਿੰਡ ਅਠੌਲਾ ਵਿਖੇ ਗੋਲੀ ਲੱਗਣ ਨਾਲ ਕਬੱਡੀ ਖਿਡਾਰੀ ਜ਼ਖ਼ਮੀ - village Athoola in Jalandhar

ਪੰਜਾਬ ਵਿੱਚ ਕੁੱਟਮਾਰ ਦੀਆਂ ਘਟਨਾਵਾਂ ਆਏ ਦਿਨ ਵੱਧ ਦੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਹੀ ਜਲੰਧਰ ਦੇ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਅਠੌਲਾ ਵਿਖੇ ਇਕ ਕਬੱਡੀ ਟੂਰਨਾਮੈਂਟ ਤੋਂ ਬਾਅਦ ਗੋਲੀ ਚੱਲ ਗਈ। ਜਿਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ।

ਕਬੱਡੀ ਖਿਡਾਰੀ ਜ਼ਖ਼ਮੀ
ਕਬੱਡੀ ਖਿਡਾਰੀ ਜ਼ਖ਼ਮੀ

By

Published : Mar 1, 2022, 1:47 PM IST

ਜਲੰਧਰ: ਪੰਜਾਬ ਵਿੱਚ ਕੁੱਟਮਾਰ ਦੀਆਂ ਘਟਨਾਵਾਂ ਆਏ ਦਿਨ ਵੱਧ ਦੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਹੀਜਲੰਧਰ ਦੇ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਅਠੌਲਾ ਵਿਖੇ ਇਕ ਕਬੱਡੀ ਟੂਰਨਾਮੈਂਟ ਤੋਂ ਬਾਅਦ ਗੋਲੀ ਚੱਲ ਗਈ। ਜਿਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਇੰਦਰਜੀਤ ਸਿੰਘ ਨਾਮ ਦਾ ਇਹ ਕਬੱਡੀ ਖਿਡਾਰੀ ਦੇਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਗਰਾਊਂਡ ਚੋਂ ਗੁਜ਼ਰ ਰਿਹਾ ਸੀ ਕਿ ਕਿਸੇ ਵਿਅਕਤੀ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਇੰਦਰਜੀਤ ਸਿੰਘ ਦੀ ਸੱਜੀ ਲੱਤ ਵਿੱਚ ਵੱਜੀ ਗਈ।

ਇਸ ਪੂਰੀ ਘਟਨਾ ਬਾਰੇ ਐਸਐਚਓ ਕਰਤਾਰਪੁਰ ਦਾ ਕਹਿਣਾ ਹੈ ਕਿ ਪਿੰਡ ਅਠੌਲਾ ਵਿਖੇ ਕੱਲ੍ਹ ਸ਼ਾਮ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਕਬੱਡੀ ਖਿਡਾਰੀ ਜ਼ਖ਼ਮੀ

ਕਬੱਡੀ ਦੇ ਟੂਰਨਾਮੈਂਟ ਤੋਂ ਬਾਅਦ ਦੇਰ ਰਾਤ ਇੰਦਰਜੀਤ ਉਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਇੰਦਰਜੀਤ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਧਰ ਦੂਸਰੇ ਪਾਸੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ:ਰਾਜਸਥਾਨ 'ਚ ਪਤਨੀ ਨੂੰ ਅਗਵਾ ਕਰਕੇ ਦਰੱਖਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ

ABOUT THE AUTHOR

...view details