ਪੰਜਾਬ

punjab

ETV Bharat / state

ਕਿਸਾਨਾਂ ਦੇ ਹੱਕ ’ਚ ਪੱਤਰਕਾਰਾਂ ਨੇ ਕੀਤੀ 'ਪਗੜੀ ਸੰਭਾਲ ਲਹਿਰ' ਦੀ ਸ਼ੁਰੂਆਤ - ਕਾਲੇ ਕਾਨੂੰਨ ਰੱਦ ਕਰਨ ਦੀ ਮੰਗ

ਪੰਜਾਬ ’ਚ ਮੀਡੀਆ ਦੇ ਹੱਬ ਕਹੇ ਜਾਣ ਵਾਲੇ ਸ਼ਹਿਰ ਦੇ ਪੱਤਰਕਾਰਾਂ ਨੇ ਕਿਸਾਨਾਂ ਦੇ ਹੱਕ ‘ਚ ਝੰਡਾ ਚੁੱਕ ਲਿਆ ਹੈ।

ਕਿਸਾਨਾਂ ਦੇ ਹੱਕ ’ਚ ਪੱਤਰਕਾਰਾਂ ਨੇ ਕੀਤੀ 'ਪਗੜੀ ਸੰਭਾਲ ਲਹਿਰ' ਦੀ ਸ਼ੁਰੂਆਤ
ਕਿਸਾਨਾਂ ਦੇ ਹੱਕ ’ਚ ਪੱਤਰਕਾਰਾਂ ਨੇ ਕੀਤੀ 'ਪਗੜੀ ਸੰਭਾਲ ਲਹਿਰ' ਦੀ ਸ਼ੁਰੂਆਤ

By

Published : Feb 28, 2021, 6:04 PM IST

ਜਲੰਧਰ: ਪੰਜਾਬ ’ਚ ਮੀਡੀਆ ਦੇ ਹੱਬ ਕਹੇ ਜਾਣ ਵਾਲੇ ਸ਼ਹਿਰ ਦੇ ਪੱਤਰਕਾਰਾਂ ਨੇ ਕਿਸਾਨਾਂ ਦੇ ਹੱਕ ‘ਚ ਝੰਡਾ ਚੁੱਕ ਲਿਆ ਹੈ। ਪ੍ਰਿੰਟ ਅਤੇ ਟੀਵੀ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੇ ਦੋ ਦਿਨ ਪਹਿਲਾਂ ਬਣੀ ਸੰਸਥਾ 'ਮੀਡੀਆ ਫਾਰ ਫਾਰਮਰਜ਼' ਦੇ ਬੈਨਰ ਹੇਠ ਪਗੜੀ ਸੰਭਾਲ ਲਹਿਰ ਸ਼ੁਰੂ ਕਰਦੇ ਹੋਏ ਸ਼ਹਿਰ ਦੇ ਸਰਕਟ ਹਾਊਸ ਦੇ ਬਾਹਰ ਹਰੀਆਂ ਪੱਗਾਂ ਬੰਨ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

ਸਿਰਾਂ ’ਤੇ ਹਰੀਆਂ ਪਗੜੀਆ ਸਜ਼ਾਏ ਹੋਏ ਇਹ ਕੋਈ ਕਿਸਾਨ ਨਹੀਂ ਬਲਕਿ ਜਲੰਧਰ ਦੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰ ਹਨ ਤੇ ਇਹ ਕਿਸਾਨਾਂ ਦੇ ਹੱਕ ‘ਚ ਨਿਤਰ ਆਏ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ’ਚ ਨਿੱਤਰਦੀਆਂ ਹੀ “ਮੀਡੀਆ ਫਾਰ ਫਾਰਮਰਸ” ਨਾਮਕ ਸੰਗਠਨ ਬਣਾਇਆ ਤੇ 27 ਫਰਵਰੀ ਤੋਂ ਪਗੜੀ ਸੰਭਾਲ ਲਹਿਰ ਸ਼ੁਰੂ ਕੀਤੀ।

ਕਿਸਾਨਾਂ ਦੇ ਹੱਕ ’ਚ ਪੱਤਰਕਾਰਾਂ ਨੇ ਕੀਤੀ 'ਪਗੜੀ ਸੰਭਾਲ ਲਹਿਰ' ਦੀ ਸ਼ੁਰੂਆਤ

ਇਸ ਮੌਕੇ 'ਮੀਡੀਆ ਫਾਰ ਫਾਰਮਰਜ਼' ਸੰਗਠਨ ਨਾਲ ਜੁੜੇ ਪੱਤਰਕਾਰਾਂ ਦਾ ਕਹਿਣਾ ਹੈ ਕੀ ਅੱਜ ਤੋਂ ਲਗਭਗ 113 ਸਾਲ ਪਹਿਲਾਂ ਕਿਸਾਨ ਕਾਨੂੰਨਾਂ ਦੇ ਵਿਰੋਧ ‘ਚ ਅੰਗਰੇਜਾਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾਂ ਅੰਦੋਲਨ ਸ਼ੁਰੂ ਕੀਤਾ ਸੀ। ਪਗੜੀ ਸੰਭਾਲ ਜੱਟਾ ਅੰਦੋਲਨ ਦੀ ਸ਼ੁਰੂਆਤ ਇੱਕ ਗਾਣੇ ਤੋਂ ਹੋਈ ਸੀ, ਜਿਸ ਨੂੰ ਇੱਕ ਪੱਤਰਕਾਰ ਬਾਂਕੇ ਦਿਆਲ ਨੇ ਲਿਖਿਆ ਸੀ। ਇਸ ਕਰਕੇ ਸਾਡਾ ਵੀ ਲੋਕਤੰਤਰ ਦੇ ਚੌਥੇ ਸਤੰਭ ਹੋਣ ਦੇ ਨਾਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਉਤਰਨ ਦਾ ਫਰਜ਼ ਬਣਦਾ ਹੈ। ਇਸ ਦੇ ਚਲਦੇ ਉਹ ਦਿੱਲੀ ਦੇ ਬਾਰਡਰਾ ਤੇ ਬੈਠੇ ਕਿਸਾਨ ਦੇ ਹੱਕ ‘ਚ ਪਗੜੀ ਸੰਭਾਲ ਜੱਟਾਂ ਲਹਿਰ ਸ਼ੁਰੂ ਕਰ ਰਹੇ ਹਨ।

ਪੱਤਰਕਾਰਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਸ਼ੁਰੂ ਕੀਤੀ 'ਪਗੜੀ ਸੰਭਾਲ ਲਹਿਰ' ’ਚ ਸ਼ਹਿਰ ਦੇ ਨਾਗਪਾਲ ਟਰਬਨ ਹਾਊਸ ਨੇ ਵੀ ਸਾਥ ਦਿੱਤਾ ਤੇ ਪੱਤਰਕਾਰਾਂ ਨੂੰ ਪੱਗਾਂ ਬੰਨੀਆਂ ਤੇ ਉਨ੍ਹਾਂ ਨੇ ਕਿਹਾ ਕੀ ਉਹ ਹਮੇਸ਼ਾ ਪੱਤਰਕਾਰਾਂ ਦਾ ਸਾਥ ਦੇਣਗੇ।

ABOUT THE AUTHOR

...view details