ਜਲੰਧਰ:ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਕਰਕੇ ਲੋਕਾਂ (People) ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਵਿੱਚ ਲਗਾਤਾਰ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾ ਨੇ ਪੰਜਾਬ ਸਰਕਾਰ (Government of Punjab) ਤੇ ਪੰਜਾਬ ਪੁਲਿਸ (Punjab Police) ‘ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ (Jalandhar) ਦੇ ਫੁੱਟਬਾਲ ਚੌਂਕ (Football Square) ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਰ ਸਵਾਲ ਲੁਟੇਰਿਆ (Car question looters) ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮੀਡੀਆ (media) ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਕਿਹਾ ਕਿ ਜਦੋਂ ਉਹ ਪੈਦਲ ਜਾ ਰਹੀ ਸੀ ਤਾਂ ਉਸ ਨੂੰ ਇੱਕ ਔਰਤ ਵੱਲੋਂ ਬੁਲਾਕੇ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ ਅਤੇ ਜਦੋਂ ਪੀੜਤ ਔਰਤ ਨੇ ਕਾਰ ਵਿੱਚ ਬੈਠਣ ਤੋਂ ਇਨਕਾਰ ਕੀਤਾ ਤਾਂ ਕਾਰ ਸਵਾਲ ਨੇ ਜਬਰਨ ਔਰਤ ਨੂੰ ਕਾਰ ਵਿੱਚ ਬੈਠਾ ਲਿਆ।
ਪੀੜਤ ਔਰਤ ਮੁਤਾਬਕ ਉਸ ਨਾਲ ਕਾਰ ਵਿੱਚ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਕਾਰ ਸਵਾਲ ਲੁਟੇਰਿਆ ਨੇ ਉਸ ਨੂੰ ਗਹਿਣੇ ਉਤਾਰਨ ਲਈ ਕਿਹਾ ਅਤੇ ਗਹਿਣੇ ਲੈਣ ਤੋਂ ਬਾਅਦ ਲੁਟੇਰਿਆ ਨੇ ਪੀੜਤ ਔਰਤ ਨੂੰ ਕਾਰ ਤੋਂ ਬਾਹਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ।