ਪੰਜਾਬ

punjab

ETV Bharat / state

ਜਲੰਧਰ: ਕਰਤਾਰਪੁਰ 'ਚ ਪਿਸਤੌਲ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ 'ਚ ਲੱਖਾਂ ਦੀ ਲੁੱਟ - ਸੋਨੇ ਦੀ ਦੁਕਾਨ 'ਚ ਚੋਰੀ

ਜਲੰਧਰ ਦੇ ਕਰਤਾਰਪੁਰ ਵਿੱਚ ਇੱਕ ਸੋਨੇ ਦੁਕਾਨ ਵਿੱਚੋਂ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟੇ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ: ਕਰਤਾਰਪੁਰ 'ਚ ਪਿਸਤੌਲ ਦੀ ਨੋਕ 'ਤੇ ਸੋਨੇ ਦੀ ਦੁਕਾਨ 'ਚੋਂ ਲੱਖਾਂ ਦੀ ਲੁੱਟ
ਜਲੰਧਰ: ਕਰਤਾਰਪੁਰ 'ਚ ਪਿਸਤੌਲ ਦੀ ਨੋਕ 'ਤੇ ਸੋਨੇ ਦੀ ਦੁਕਾਨ 'ਚੋਂ ਲੱਖਾਂ ਦੀ ਲੁੱਟ

By

Published : Jul 20, 2020, 8:10 PM IST

ਜਲੰਧਰ: ਕਰਤਾਰਪੁਰ 'ਚ ਸੋਨੇ ਦੀ ਇੱਕ ਦੁਕਾਨ ਵਿੱਚੋਂ ਗੁੰਡਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੋਮਵਾਰ ਦੁਪਹਿਰ ਗੰਗਸਰ ਬਾਜ਼ਾਰ, ਮਾਤਾ ਸੀਤਲਾ ਮੰਦਿਰ ਦੇ ਨਜ਼ਦੀਕ ਹਨੀ ਜਵੈਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟ ਲਏ।

ਜਲੰਧਰ: ਕਰਤਾਰਪੁਰ 'ਚ ਪਿਸਤੌਲ ਦੀ ਨੋਕ 'ਤੇ ਸੋਨੇ ਦੀ ਦੁਕਾਨ 'ਚੋਂ ਲੱਖਾਂ ਦੀ ਲੁੱਟ

ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਹਨੀ ਵਰਮਾ ਨੇ ਦੱਸਿਆ ਕਿ 2 ਲੁਟੇਰੇ ਜਿਨ੍ਹਾਂ ਦੇ ਹੱਥਾਂ 'ਚ ਪਿਸਤੌਲਾਂ ਸਨ, ਉਨ੍ਹਾਂ ਨੇ ਆਉਂਦਿਆਂ ਹੀ ਉਸ ਨੂੰ ਸਭ ਕੁਝ ਉਨ੍ਹਾਂ ਹਵਾਲੇ ਕਰਨ ਲਈ ਆਖਿਆ ਤੇ ਪਿਸਤੌਲ ਨਾਲ ਡਰਾ ਕੇ ਉਸ ਕੋਲੋ ਚੇਨ, ਬਰੈਸਲੇਟ, ਕੜਾ, ਜਿਸ ਦੀ ਕੀਮਤ 5 ਤੋਂ 6 ਲੱਖ ਰੁਪਏ ਸੀ ਅਤੇ ਨਾਲ ਹੀ ਜੇਬ 'ਚੋਂ 50 ਹਜ਼ਾਰ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ।

ਇਸ ਮੌਕੇ ਡੀਐਸਪੀ ਪਰਮਿੰਦਰ ਸਿੰਘ, ਐਸਐਚਓ ਸਿਕੰਦਰ ਸਿੰਘ ਤੁਰੰਤ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜੋ: ਬੇਅਦਬੀ ਮਾਮਲਾ: ਸੁਣਵਾਈ ਦੌਰਾਨ ਵਕੀਲਾਂ ’ਚ ਹੋਈ ਤਿੱਖੀ ਬਹਿਸ

ABOUT THE AUTHOR

...view details