ਪੰਜਾਬ

punjab

ETV Bharat / state

ਜਲੰਧਰ ਬੱਸ ਬਾਡੀ ਕਾਰੋਬਾਰੀਆਂ ਦੇ ਕੰਮ ਨੂੰ ਲੱਗੀਆਂ ਕੋਰੋਨਾ ਬ੍ਰੇਕਾਂ

ਜਲੰਧਰ ਦੇ ਬੱਸ ਬਾਡੀਆਂ ਦੇ ਕਾਰੋਬਾਰੀਆਂ ਨੂੰ ਕੋਰੋਨਾ ਵਾਇਰਸ ਕਰਕੇ ਕੰਮ ਨਾ ਮਿਲਣ ਕਰ ਕੇ ਵਿਹਲਾ ਬੈਠਣਾ ਪੈ ਰਿਹਾ ਹੈ, ਇਸ ਦੇ ਨਾਲ ਹੀ ਲੇਬਰ ਵੀ ਵਿਹਲੀ ਹੀ ਹੈ।

ਜਲੰਧਰ ਬੱਸ ਬਾਡੀ ਕਾਰੋਬਾਰੀਆਂ ਦੇ ਕੰਮ ਨੂੰ ਲੱਗੀਆਂ ਕੋਰੋਨਾ ਬ੍ਰੇਕਾਂ
ਜਲੰਧਰ ਬੱਸ ਬਾਡੀ ਕਾਰੋਬਾਰੀਆਂ ਦੇ ਕੰਮ ਨੂੰ ਲੱਗੀਆਂ ਕੋਰੋਨਾ ਬ੍ਰੇਕਾਂ

By

Published : Jul 16, 2020, 7:06 PM IST

ਜਲੰਧਰ: ਕੋਰੋਨਾ ਵਾਇਰਸ ਕਰ ਕੇ ਬਾਕੀ ਉਦਯੋਗਾਂ ਦੀ ਤਰ੍ਹਾਂ ਟਰੱਕ-ਬੱਸ ਬਾਡੀਆਂ ਬਣਾਉਣ ਵਾਲਿਆਂ ਦਾ ਵੀ ਬੁਰਾ ਹਾਲ ਹੈ। ਬਾਡੀਆਂ ਬਣਾਉਣ ਵਾਲੇ ਉਦਯੋਗਪਤੀ ਅਤੇ ਇਨ੍ਹਾਂ ਦੇ ਕੋਲ ਲੇਬਰ ਦਾ ਕੰਮ ਕਰਨ ਵਾਲੇ ਵਿਹਲੇ ਬੈਠਣ ਨੂੰ ਮਜਬੂਰ ਹਨ।

ਜਲੰਧਰ ਬੱਸ ਬਾਡੀ ਕਾਰੋਬਾਰੀਆਂ ਦੇ ਕੰਮ ਨੂੰ ਲੱਗੀਆਂ ਕੋਰੋਨਾ ਬ੍ਰੇਕਾਂ

ਜਲੰਧਰ ਸ਼ਹਿਰ ਜਿੱਥੇ ਆਪਣੇ ਖੇਡ ਉਦਯੋਗ ਲਈ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ, ਉਥੇ ਦੂਸਰੇ ਪਾਸੇ ਜਲੰਧਰ ਵਿੱਚ ਬੱਸਾਂ ਦੀਆਂ ਬਾਡੀ ਬਣਾਉਣ ਦਾ ਕੰਮ ਵੀ ਪੂਰੇ ਦੇਸ਼ ਵਿੱਚ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਬੱਸਾਂ ਦੀਆਂ ਚੈਸੀਆਂ ਬਾਡੀ ਤਿਆਰ ਕਰਨ ਲਈ ਜਲੰਧਰ ਭੇਜੀਆਂ ਹਨ।

ਜਲੰਧਰ ਦੇ ਬੱਸ ਬਾਡੀ ਕਾਰੋਬਾਰੀਆਂ ਵੱਲੋਂ ਏ.ਸੀ., ਨਾਨ ਏ.ਸੀ ਦੋਵੇਂ ਤਰ੍ਹਾਂ ਦੀਆਂ ਬੱਸਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਕਾਰੋਬਾਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਕੋਲ ਸਿਰਫ਼ ਨਿੱਜੀ ਬੱਸਾਂ ਦੇ ਮਾਲਕ ਹੀ ਨਹੀਂ, ਬਲਕਿ ਪੁਲਿਸ, ਸੀਆਰਪੀਐੱਫ਼, ਬੀਐੱਸਐੱਫ਼ ਅਤੇ ਹੋਰ ਕਈ ਮਹਿਕਮੇ ਦੀਆਂ ਬੱਸਾਂ ਤਿਆਰ ਹੋਣ ਲਈ ਆਉਂਦੀਆਂ ਹਨ।

ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਨਾਲ ਲੱਗਦੀਆਂ ਬੱਸ ਬਾਡੀ ਬਣਾਉਣ ਦੀਆਂ ਕਰੀਬ ਪੰਦਰਾਂ ਯੂਨਿਟਾਂ ਹਨ ਅਤੇ ਹਰ ਯੂਨਿਟ ਵਿੱਚ ਕਰੀਬ ਪੈਂਤੀ ਤੋਂ ਚਾਲੀ ਲੋਕ ਕੰਮ ਨੂੰ ਕਰਦੇ ਹਨ। ਪਰ ਪਿਛਲੇ 4 ਮਹੀਨਿਆਂ ਤੋਂ ਕੋਰੋਨਾ ਕਰ ਕੇ ਇਹ ਵਪਾਰ ਪੂਰੀ ਤਰ੍ਹਾਂ ਰੁਕ ਗਿਆ ਹੈ।

ਉਦਯੋਗਪਤੀ ਦਾ ਕਹਿਣਾ ਹੈ ਕਿ ਪਿਛਲੇ 4 ਮਹੀਨਿਆਂ ਵਿੱਚ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਕ ਸਿਰਫ਼ ਉਹੀ ਯੂਨਿਟਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਕੋਲ ਮਾਰਚ ਦੇ ਲੌਕਡਾਊਨ ਤੋਂ ਪਹਿਲਾਂ ਕੰਮ ਆਇਆ ਹੈ, ਉਹੀ ਕੰਮ ਕਰ ਰਹੇ ਹਨ।

ਸੁਖਬੀਰ ਸਿੰਘ ਨੇ ਦੱਸਿਆ ਕਿ ਮਾਰਚ, ਅਪ੍ਰੈਲ, ਮਈ ਅਤੇ ਜੂਨ ਦੇ ਮਹੀਨੇ ਹੁੰਦੇ ਹਨ ਜਦੋਂ ਉਨ੍ਹਾਂ ਕੋਲ ਸਕੂਲੀ ਬੱਸਾਂ ਦਾ ਕੰਮ ਆਉਂਦਾ ਹੈ, ਪਰ ਇਸ ਵਾਰ ਕੋਰੋਨਾ ਵਾਇਰਸ ਕਰ ਕੇ ਉਹ ਆਰਡਰ ਵੀ ਨਹੀਂ ਆਏ। ਹਾਲਾਤ ਅਜਿਹੇ ਬਣ ਗਏ ਹਨ ਕਿ ਉਦਯੋਗਪਤੀ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਲੇਬਰ ਵੀ ਬਿਨਾਂ ਕੰਮ ਤੋਂ ਵਿਹਲੀ ਬੈਠੀ ਹੈ।

ABOUT THE AUTHOR

...view details