ਪੰਜਾਬ

punjab

ETV Bharat / state

ਔਰਤ ਨੇ ਫੰਦਾ ਲਗਾ ਕੇ ਕੀਤੀ ਖ਼ੁਦਕੁਸ਼ੀ - jalandhar latest news

ਜਲੰਧਰ ਦੇ ਥਾਣਾ ਨੰਬਰ ਤਿੰਨ ਦੇ ਤਹਿਤ ਪੈਂਦੇ ਮੰਡੀ ਰੋਡ ਵਿੱਚ ਇੱਕ 28 ਸਾਲ ਦੀ ਔਰਤ ਨੇ ਆਪਣੇ ਆਪ ਨੂੰ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

jalandhar Woman suicide
ਫੰਦਾ ਲਗਾ ਕੇ ਕੀਤੀ ਆਤਮ ਹੱਤਿਆ

By

Published : Jun 5, 2020, 9:41 PM IST

ਜਲੰਧਰ: ਥਾਣਾ ਨੰਬਰ ਤਿੰਨ ਦੇ ਤਹਿਤ ਪੈਂਦੇ ਮੰਡੀ ਰੋਡ ਵਿੱਚ ਇੱਕ 28 ਸਾਲ ਦੀ ਔਰਤ ਨੇ ਆਪਣੇ ਆਪ ਨੂੰ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ।

ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਦੁਪਹਿਰ ਜਦੋਂ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ 'ਤੇ ਛੱਡਣ ਦੇ ਲਈ ਗਿਆ ਸੀ ਤਾਂ ਪਿੱਛੋਂ ਉਸ ਦੀ ਪਤਨੀ ਨੇ ਆਤਮ ਹੱਤਿਆ ਕਰ ਲਈ। ਉਸ ਨੇ ਕਿਹਾ ਹਾਲੇ ਤੱਕ ਆਤਮ ਹੱਤਿਆ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਹੈ। ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਲੜਾਈ ਝਗੜਾ ਨਹੀਂ ਸੀ।

ਫੰਦਾ ਲਗਾ ਕੇ ਕੀਤੀ ਆਤਮ ਹੱਤਿਆ

ਉੱਥੇ ਹੀ ਤਿੰਨ ਨੰਬਰ ਥਾਣੇ ਦੇ ਐਸਐਚਓ ਮੰਗਤ ਰਾਮ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਰੋਡ 'ਤੇ ਇੱਕ ਮਹਿਲਾ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਮੌਕੇ 'ਤੇ ਜਾ ਕੇ ਉਨ੍ਹਾਂ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਨਜਾਇਜ਼ ਸ਼ਰਾਬ ਮਾਫੀਏ 'ਤੇ ਕੈਪਟਨ ਦਾ ਸਿਕੰਜਾ, ਨਵੀਂ SIT ਦਾ ਗਠਨ

ਫ਼ਿਲਹਾਲ ਆਤਮਹੱਤਿਆ ਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਘਰਦਿਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।

ABOUT THE AUTHOR

...view details