ਜਲੰਧਰ:ਕਸਬਾ ਫਿਲੌਰ ਵਿਖੇ ਚੋਰੀਆਂ ਦੀ ਵਾਰਦਾਤਾਂ ਦਿਨੋਂ ਦਿਨ ਵੱਧ ਜਾ ਰਹੀਆ ਹਨ। ਜਿਸ ਤੋਂ ਬਾਅਦ ਪੁਲਿਸ (Police) ਨੇ ਮੁਸਤੈਦੀ ਵਿਖਾਉਂਦੇ ਹੋਏ ਚੋਰ ਗਿਰੋਹ (Gang of Thieves) ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਫਿਲੌਰ ਦੇ ਗੜ੍ਹਾ ਰੋਡ ਵਿਖੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਵਾਲੇ ਤਿੰਨ ਮੈਂਬਰੀ ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ ਕੀਤੇ ਹਨ ਅਤੇ ਇਕ ਵਿਅਕਤੀ ਫਰਾਰ ਹੋ ਗਿਆ ਹੈ।
Jalandhar:ਚੋਰ ਗਿਰੋਹ ਦੇ ਦੋ ਮੈਂਬਰ ਕਾਬੂ - ਦੋ ਮੈਂਬਰ ਗ੍ਰਿਫ਼ਤਾਰ
ਜਲੰਧਰ ਦੇ ਕਸਬਾ ਫਿਲੌਰ ਦੀ ਪੁਲਿਸ ਨੇ ਚੋਰ ਗਿਰੋਹ (Gang of Thieves)ਦੇ ਦੋ ਮੈਂਬਰ ਕਾਬੂ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਉਤੇ ਪਹਿਲਾ ਵੀ ਕਈ ਮੁਕੱਦਮੇ (Lawsuits) ਦਰਜ ਹਨ।
ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਰੋਬੀ ਪੁੱਤਰ ਮਨੋਜ ਪਿੰਡ ਚੌਧਰੀਆਂ ਮੁਹੱਲਾ ਫਿਲੌਰ ਵਜੋਂ ਹੋਈ ਹੈ ਅਤੇ ਦੂਜੇ ਦੀ ਪਛਾਣ ਵਿਜੇ ਕੁਮਾਰ ਉਰਫ ਗੋਰੂ ਪੁੱਤਰ ਬਲਜੀਤ ਕੁਮਾਰ ਵਾਸੀ ਗੜ੍ਹਾ ਵਜੋਂ ਹੋਈ ਹੈ ਅਤੇ ਇਨ੍ਹਾਂ ਦਾ ਤੀਜਾ ਸਾਥੀ ਜੋ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ਉਸ ਦੀ ਪਹਿਚਾਣ ਮਿਸ਼ਰਾ ਵਾਸੀ ਗੜ੍ਹਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਤੋਂ ਹੋਰ ਵੀ ਕਾਫੀ ਸਾਮਾਨ ਚੋਰੀ ਦਾ ਬਰਾਮਦ ਹੋਣ ਦੀ ਉਮੀਦ ਹੈ। ਪੁਲਿਸ ਨੇ ਦੱਸਿਆ ਕਿ ਜਸਵਿੰਦਰ ਤੇ ਪਹਿਲਾਂ ਵੀ ਚਾਰ ਮਾਮਲੇ ਲੁੱਟਖੋਹ ਦੇ ਦਰਜ ਹੋ ਚੁੱਕੇ ਹੋਏ ਹਨ।
ਇਹ ਵੀ ਪੜੋ:ਆਪਣੀ ਭੈਣ ਲਈ ਇਨਸਾਫ਼ ਦੀ ਮੰਗ ਕਰਦਾ ਡੀਸੀ ਦਫ਼ਤਰ ਪਹੁੰਚਿਆ ਭਰਾ