ਜਲੰਧਰ: ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਕੋਰੋਨਾ ਹੋਣ ਦੀ ਖਬਰ ਸਾਹਮਣੇ ਆਈ ਹੈ, ਇਸ ਦੇ ਨਾਲ ਹੀ ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਐਸਡੀਐਮ ਦੀ ਰਿਪੋਰਟ ਵੀ ਕੋਰੋਨਾ ਪੌਜ਼ੀਟਿਵ ਆਈ ਹੈ।
ਜਲੰਧਰ ਦੇ ਐਸਐਸਪੀ ਨਵਜੋਤ ਮਾਹਲ ਨੂੰ ਹੋਇਆ ਕੋਰੋਨਾ, ਹੈਨਰੀ ਦੀ ਧੀ ਦੇ ਵਿਆਹ 'ਚ ਹੋਏ ਸਨ ਸ਼ਾਮਲ - ਜਲੰਧਰ ਦੇ ਐਸਐਸਪੀ ਨਵਜੋਤ ਮਾਹਲ
ਐਸਐਸਪੀ ਨਵਜੋਤ ਸਿੰਘ ਮਾਹਲ ਅਤੇ ਸ਼ਾਹਕੋਟ ਇਲਾਕੇ ਦੇ ਐਸਡੀਐਮ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਜਲੰਧਰ ਦੇ ਐਸਐਸਪੀ ਨਵਜੋਤ ਮਾਹਲ ਨੂੰ ਹੋਇਆ ਕੋਰੋਨਾ, ਹੈਨਰੀ ਦੀ ਧੀ ਦੇ ਵਿਆਹ 'ਚ ਹੋਏ ਸਨ ਸ਼ਾਮਲ
ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਕੋਰੋਨਾ ਹੋਣ ਤੋਂ ਬਾਅਦ ਕਾਂਗਰਸ ਦੇ ਕਈ ਲੀਡਰਾਂ ਅਤੇ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਕਿਉਂਕਿ ਬੀਤੇ ਬੁੱਧਵਾਰ ਨੂੰ ਐਸਐਸਪੀ ਨਵਜੋਤ ਸਿੰਘ ਮਾਹਲ ਸਾਬਕਾ ਕਾਂਗਰਸ ਮੰਤਰੀ ਅਵਤਾਰ ਹੈਨਰੀ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਏ ਸੀ। ਇਸ ਸਮਾਰੋਹ ਵਿੱਚ ਜਲੰਧਰ ਦੇ ਸੰਸਦ ਮੈਂਬਰ ਸਮੇਤ ਕਈ ਵੱਡੇ ਲੀਡਰ ਅਤੇ ਅਫਸਰ ਵੀ ਸ਼ਾਮਲ ਹੋਏ ਸਨ।