ਜਲੰਧਰ: ਰੈਣਕ ਬਾਜ਼ਾਰ ਸਥਿਤ ਸ਼ੇਖਾ ਬਾਜ਼ਾਰ ਵਿੱਚ ਪ੍ਰਸ਼ਾਸਨ ਵੱਲੋਂ ਔਡ-ਈਵਨ ਸਿਸਟਮ ਦੇ ਤਹਿਤ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਸੀ ਪਰ ਦੋ ਦਿਨ ਬਾਅਦ ਹੀ ਦੁਕਾਨਦਾਰਾਂ ਇਸ ਸਿਸਟਮ ਤੋਂ ਤੰਗ ਆ ਗਏ।
ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਚਾਬੀਆਂ ਡੀਸੀ ਦੇ ਦਫ਼ਤਰ ਦੇਣ ਦੀ ਧਮਕੀ ਦਿੱਤੀ ਹੈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਪੂਰਾ ਸ਼ਹਿਰ ਖੁੱਲ੍ਹਾ ਹੋਇਆ ਹੈ। ਸਿਰਫ ਉਨ੍ਹਾਂ ਦੇ ਬਾਜ਼ਾਰ ਵਿੱਚ ਹੀ ਔਡ-ਈਵਨ ਸਿਸਟਮ ਲਾਗੂ ਕਰਕੇ ਉਨ੍ਹਾਂ ਦਾ ਕੰਮ ਚੌਪਟ ਕੀਤਾ ਗਿਆ ਹੈ।