ਜਲੰਧਰ: ਪੀਏਪੀ ਫਲਾਇਓਵਰ ਤੋਂ ਇੱਕ ਨਿੱਜੀ ਸਕੂਲ ਦੀ ਬਸ ਹੇਠਾਂ ਡਿੱਗ ਗਈ । ਇਹ ਬੱਸ ਅਮ੍ਰਿਤਸਰ ਤੋਂ 20 ਬੱਚਿਆਂ ਨੂੰ ਲੈ ਕੇ ਲਵਲੀ ਯੂਨੀਵਰਸਿਟੀ ਜਾ ਰਹੀ ਸੀ ਅਤੇ ਉਸੇ ਸਮੇਂ ਇਹ ਹਾਦਸਾ ਵਾਪਰਿਆ।
ਜਲੰਧਰ: ਪੀਏਪੀ ਫਲਾਇਓਵਰ ਤੋਂ ਡਿੱਗੀ ਸਕੂਲ ਦੀ ਬੱਸ - school bus fell down PAP Flyover
ਜਲੰਧਰ 'ਚ ਇੱਕ ਨਿੱਜੀ ਸਕੂਲ ਦੀ ਬੱਸ ਪੀਏਪੀ ਫਲਾਇਓਵਰ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦੁਰਘਟਨਾਗ੍ਰਸਤ ਬੱਸ
ਬੱਸ ਵਿੱਚ ਸਵਾਰ ਵਿਦਿਆਰਥੀ ਅਤੇ ਡਰਾਇਵਰ ਬਾਲ-ਬਾਲ ਬਚ ਗਏ ਹਨ। ਬੱਸ ਦੇ ਡਰਾਇਵਰ ਨੇ ਦੱਸਿਆ ਕਿ ਇਹ ਘਟਨਾ ਬੱਸ ਦਾ ਸਟੇਰਿੰਗ ਫੇਲ ਹੋਣ ਕਾਰਨ ਵਾਪਰੀ ਹੈ।
Last Updated : Jun 29, 2019, 1:55 PM IST