ਜਲੰਧਰ: ਫਿਲੌਰ ਪੁਲਿਸ ਨੇ 123 ਨਸ਼ੀਲੇ ਕੈਪਸੂਲ ਸਣੇ 1 ਵਿਅਕਤੀ ਤੇ 13 ਕਿਲੋ ਡੋਡਿਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਸੂਰਜਾ ਵੱਲੋਂ ਪੈਦਲ ਆਉਂਦਾ ਇੱਕ ਵਿਅਕਤੀ ਪੁਲਿਸ ਨੂੰ ਦੇਖ ਕੇ ਪਿੱਛੇ ਭੱਜਣ ਲੱਗਾ ਤਾਂ ਸ਼ੱਕ ਦੇ ਆਧਾਰ 'ਤੇ ਉਸ ਨੂੰ ਫੜ ਲਿਆ ਗਿਆ।
ਨਸ਼ੀਲੇ ਪਦਾਰਥਾਂ ਸਣੇ 3 ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ - police seized 123 drug capsules and 13 kg doda
ਫਿਲੌਰ ਪੁਲਿਸ ਵੱਲੋਂ 123 ਨਸ਼ੀਲੇ ਕੈਪਸੂਲ ਸਣੇ ਇੱਕ ਵਿਅਕਤੀ ਤੇ 13 ਕਿਲੋ ਡੋਡੀਆਂ ਸਮੇਤ 2 ਹੋਰ ਵਿਅਕਤੀਆਂ ਨੂੰ ਕਾਬੂ ਕਰਨ ਦੀ ਖ਼ਬਰ ਹੈ।
ਫ਼ੋਟੋ
ਇਸ ਤੋਂ ਬਾਅਦ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 123 ਨਸ਼ੀਲੇ ਕੈਪਸੂਲ ਬਰਾਮਦ ਹੋਏ ਜਿਸ ਦੀ ਪਛਾਣ ਗੁਰਦੇਵ ਸਿੰਘ ਵੱਜੋਂ ਹੋਈ ਹੈ। ਉੱਥੇ ਹੀ ਫਿਲੌਰ ਵੱਲੋਂ ਟਰੱਕ ਨੂੰ ਰੋਕਿਆ ਤਾਂ ਟਰੱਕ ਵਿੱਚ ਸਵਾਰ ਵਿਅਕਤੀਆਂ ਕੋਲੋਂ 13 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ, ਜਿਨ੍ਹਾਂ ਦੀ ਪਛਾਣ ਰਣਜੀਤ ਸਿੰਘ ਤੇ ਦੀਪਕ ਵਜੋਂ ਹੋਈ ਹੈ।
ਪੁਲਿਸ ਨੇ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 25 ਤਾਰੀਖ਼ ਤੱਕ ਦਾ ਰਿਮਾਂਡ ਕਰ ਲਿਆ ਹੈ।