ਜਲੰਧਰ : ਕਾਰ ਵੇਚ-ਖ਼ਰੀਦ ਦੀ ਆੜ ਵਿੱਚ ਟ੍ਰੈਵਲ ਏਜੰਟ ਦਾ ਧੰਦਾ ਕਰਨ ਵਾਲੀ ਕਾਰ ਏਜੰਸੀ ਸਮੇਤ ਕਰਤਾਰਪੁਰ ਪੁਲਿਸ ਨੇ 5 ਲੋਕਾਂ ਵਿਰੁੱਧ ਮਾਮਲਾ ਦਰਜ ਹੋਇਆ ਹੈ।
ਦਿਹਾਤੀ ਪੁਲੀਸ ਦੇ ਐੱਸਪੀਡੀ ਜਸਵੀਰ ਸਿੰਘ ਬੋਪਾਰਾਏ ਨੇ ਕਿਹਾ ਹੈ ਕਿ ਪਰਮਜੀਤ ਕੌਰ ਨੇ ਪੁਲਿਸ ਨੂੰ ਇੱਕ ਲਿਖਤੀ ਰੂਪ ਵਿੱਚ ਅਰਜੀ ਦਿੱਤੀ ਸੀ।
ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣ ਵਾਲੀ ਉਨ੍ਹਾਂ ਦੇ ਨਾਲ ਹੀ ਕੰਮ ਕਰਦੀ ਸੀ। ਪਰਮਜੀਤ ਨੇ ਜਿੰਨ੍ਹਾਂ ਵਿਰੁੱਧ ਦੋਸ਼ ਲਾਏ ਹਨ, ਉਨ੍ਹਾਂ ਨੇ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ 150 ਲੋਕਾਂ ਨੂੰ ਆਪਣੇ ਜਾਲ ਵਿੱਚ ਫ਼ਸਾਇਆ ਤੇ ਨਕਲੀ ਵੀਜ਼ਾ ਦਿਖਾ ਕੇ ਉਨ੍ਹਾਂ ਕੋਲੋਂ 76 ਲੱਖ ਰੁਪਏ ਦੀ ਠੱਗੀ ਮਾਰੀ ਹੈ।