ਜਲੰਧਰ: ਪਿਛਲੇ ਦਿਨੀਂ ਲੈਫਟੀਨੈਂਟ ਕਰਨਲ ਵਨੀਤ ਪਾਸੀ ਦਾ ਮੁੰਡਾ ਅਰਮਾਨ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਉੱਤੇ ਪਰਸੋਂ ਰਾਤ ਨੂੰ ਮਾਂ-ਪਿਉ ਨੇ ਬੱਚੇ ਦੀ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਜਲੰਧਰ ਦੇ ਥਾਣਾ ਰਾਮਾਂ ਮੰਡੀ ਵਿੱਚ ਦਰਜ ਕਰਵਾਈ ਸੀ। ਪੁਲਿਸ ਦੀ ਕੜੀ ਮੁਸ਼ੱਕਤ ਨਾਲ ਬੱਚੇ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋਂ ਲੱਭ ਲਿਆ ਹੈ ਤੇ ਹੁਣ ਉਸ ਦਾ ਪਰਿਵਾਰ ਉਸ ਨੂੰ ਦਿੱਲੀ ਲੈਣ ਜਾ ਗਿਆ ਹੈ।
ਲਾਪਤਾ ਅਰਮਾਨ ਦੇ ਮਿਲਣ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਕਾਰੀ ਟਵਿੱਟਰ 'ਤੇ ਸਾਂਝੀ ਕਰਦਿਆਂ ਕਿਹਾ ਕਿ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਖੁਸ਼ੀ ਹੋਈ ਕਿ ਅਰਮਾਨ ਪਾਸੀ ਨੂੰ ਲੱਭ ਲਿਆ ਗਿਆ ਹੈ, ਉਹ ਸੁਰੱਖਿਅਤ ਹੈ ਅਤੇ ਘਰ ਨੂੰ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾਂ ਮੰਡੀ ਦੇ ਐਸਐਚਓ ਸੁਲੱਖਣ ਸਿੰਘ ਨੇ ਦੱਸਿਆ ਕਿ ਅਰਮਾਨ ਪਾਸੀ ਉਮਰ 15 ਤੋਂ 14 ਸਾਲ ਦੇ ਤਕਰੀਬਨ ਹੈ, ਜੋ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰੋ ਪਰਸੋਂ ਬਾਹਰ ਖੇਡਣ ਗਿਆ, ਪਰ ਮੁੜ ਕੇ ਨਹੀਂ ਆਇਆ। ਇਸ ਤੋਂ ਬਾਅਦ ਘਰਦਿਆਂ ਨੇ ਉਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਸ਼ਿਕਾਇਤ ਕੰਟਰੋਲ ਰੂਮ ਵਿੱਚ ਦਿੱਤੀ। ਪੁਲਿਸ ਨੇ ਗੁੰਮਸ਼ੁਦਾ ਦਾ ਇਸ਼ਤਿਹਾਰ ਜਾਰੀ ਕਰਦੇ ਹੋਏ ਆਊਟ ਆਫ਼ ਡਿਸਟ੍ਰਿਕ, ਆਊਟ ਆਫ਼ ਸਟੇਟ ਅਤੇ ਕੰਟਰੋਲ ਰੂਮ ਵਿੱਚ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਿਹਾ ਕਿ ਜੇਕਰ ਇਹ ਬੱਚੇ ਕਿਤੇ ਵੀ ਦਿਸਦਾ ਹੈ ਤਾਂ ਉਹ ਜਲੰਧਰ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਵੇ।