ਜਲੰਧਰ: ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਲੁਟੇਰਿਆਂ ਦੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਲੰਧਰ ਦਿਹਾਤੀ ਦੇ ਸੀਆਈਏ ਸਟਾਫ਼ ਵੱਲੋਂ ਇੱਸ ਮਾਮਲੇ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ 'ਤੇ ਜਾਂਚਿਆ ਜਾ ਰਿਹਾ ਸੀ। ਇਸ ਵਿੱਚ ਲੁਟੇਰਿਆਂ ਵੱਲੋਂ ਇੱਕ ਡੇਰਾ ਸੰਚਾਲਕ ਕੋਲੋਂ 10 ਜੂਨ ਨੂੰ ਉਨ੍ਹਾਂ ਨੂੰ ਬੇਹੋਸ਼ ਕਰ ਇੱਕ ਰਾਈਫਲ, ਇੱਕ ਸਵਿਫਟ ਕਾਰ, 50 ਕਾਰਤੂਸ ਅਤੇ 45 ਹਜ਼ਾਰ ਰੁਪਏ ਲੁੱਟੇ ਸਨ।
ਜਲੰਧਰ ਪੁਲਿਸ ਦੇ ਹੱਥੀ ਚੜ੍ਹਿਆ ਲੁਟੇਰਿਆਂ ਦਾ ਗਿਰੋਹ
ਪੰਜਾਬ ਪੁਲਿਸ ਨੇ ਜਲੰਧਰ ਤੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਲੁਟੇਰਿਆਂ ਦੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਇੱਕ ਰਾਈਫਲ, 50 ਕਾਰਤੂਸ, ਇੱਕ ਸਵਿਫ਼ਟ ਕਾਰ ਅਤੇ 19,851 ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ।
ਇਸ ਵਾਰਦਾਤ ਲਈ ਪੁਲਿਸ ਨੇ ਪ੍ਰਦੀਪ ਕੁਮਾਰ ਜੋ ਕਿ ਹਰਿਆਣਾ ਸੂਬੇ ਦਾ ਰਹਿਣ ਵਾਲਾ ਹੈ, ਗੁਰਸੇਵਕ ਜੋ ਫ਼ਤਹਿਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਦੇ ਨਾਲ ਜਗਦੀਪ ਸਿੰਘ ਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਲੋਕਾਂ ਕੋਲੋਂ ਡੇਰੇ ਤੋਂ ਲੁੱਟੀ ਹੋਈ ਰਾਈਫ਼ਲ, 50 ਕਾਰਤੂਸ, ਸਵਿਫਟ ਕਾਰ ਅਤੇ 45 ਹਜ਼ਾਰ ਰੁਪਏ 'ਚੋਂ 19851 ਰੁਪਏ ਬਰਾਮਦ ਕੀਤੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਤੋਂ ਬਾਹਰ ਵੀ ਇਹ ਲੋਕ ਟਰੇਨਾਂ ਵਿੱਚ ਲੋਕਾਂ ਨੂੰ ਬੇਹੋਸ਼ ਕਰਕੇ ਲੁੱਟ ਦੀਆਂ ਵਾਰਦਾਤਾਂ ਕਰਦੇ ਰਹੇ ਹਨ।