ਜਲੰਧਰ: ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ-1 ਅਤੇ ਥਾਣਾ ਸਦਰ ਦੀ ਪੁਲਿਸ ਨੇ ਇਕੱਠੇ ਹੋ ਕੇ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ 10 ਟਾਇਰੀ ਟਰੱਕ, ਇੱਕ ਕਵਿੰਟਲ 80 ਗ੍ਰਾਮ ਚੂਰਾ ਪੋਸਤ ਅਤੇ ਇੱਕ ਕਿੱਲੋਂ ਅਫ਼ੀਮ ਨਾਲ ਕਾਬੂ ਕੀਤਾ ਹੈ।
ਜਲੰਧਰ ਪੁਲਿਸ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ
ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਅਤੇ ਥਾਣਾ ਸਦਰ ਦੀ ਪੁਲਿਸ ਨੇ ਇਕੱਠੇ ਹੋ ਕੇ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ਼ ਅਤੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਸਥਾਨ ਦਾ ਇੱਕ ਤਸਕਰ ਨਸ਼ੇ ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ। ਇਸ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ 'ਚ ਪੁਲਿਸ ਨੇ ਚਾਲਕ ਨੂੰ ਕਾਬੂ ਕਰ ਉਸ ਕੋਲੋਂ ਪੁੱਛ-ਗਿੱਛ ਕੀਤੀ। ਦੋਸ਼ੀ ਦੀ ਪਛਾਣ ਕਿਸ਼ਨ ਲਾਲ ਪੁੱਤਰ ਕਾਲੂ ਰਾਮ ਦੇ ਤੌਰ 'ਤੇ ਹੋਈ ਹੈ। ਦੋਸ਼ੀ ਨੇ ਦੱਸਿਆ ਕਿ ਉਹ ਚਿਤੌੜਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਹੈ। ਰਾਜਸਥਾਨ ਤੋਂ ਉਹ ਸਸਤੇ ਦਾਮ 'ਤੇ ਚੂਰਾ ਪੋਸਤ ਅਫੀਮ ਲੈ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਹਿੰਗੇ ਦਾਮ 'ਤੇ ਉਹ ਸਪਲਾਈ ਕਰਦਾ ਸੀ।