ਜਲੰਧਰ: ਸਥਾਨਿਕ ਥਾਣਾ ਲਾਂਬੜਾ ਦੀ ਪੁਲਿਸ ਨੇ 162 ਗ੍ਰਾਮ ਹੈਰੋਇਨ ਸਮੇਤ ਇੱਕ ਐਕਟਿਵਾ ਅਤੇ ਦੋ ਇਲੈਕਟ੍ਰੋਨਿਕ ਕੰਡੇ ਸਮੇਤ ਕਿੰਨਰ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨਲ ਕਰਤਾਰਪੁਰ ਦੇ ਡੀਐੱਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਥਾਣਾ ਲਾਂਬੜਾ ਦੇ ਪ੍ਰਭਾਵੀ ਇੰਸਪੈਕਟਰ ਪੁਸ਼ਪ ਬਾਲੀ ਨੇ ਪੁਲਸ ਪਾਰਟੀ ਸਮੇਤ ਚਿੱਟੀ ਮੋੜ ਲਾਂਬੜਾ ਤੇ ਨਾਕਾਬੰਦੀ ਕੀਤੀ ਹੋਈ ਸੀ, ਤਾਂ ਉਨ੍ਹਾਂ ਨੇ ਸ਼ੱਕ ਦੇ ਆਧਾਰ ਤੇ ਇੱਕ ਵਿਆਕਤੀ ਨੂੰ ਰੋਕਿਆ 'ਤੇ ਤਲਾਸ਼ੀ ਦੌਰਾਨ ਵਿਅਕਤੀ ਦੇ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਦੀ ਪੁੱਛਗਿੱਛ 'ਤੇ ਵਿਅਕਤੀ ਨੇ ਆਪਣਾ ਨਾਅ ਵਿਸ਼ਾਲ ਪੁੱਤਰ ਸਤਪਾਲ ਨਿਵਾਸੀ ਗੜ੍ਹਸ਼ੰਕਰ ਵਜੋਂ ਦੱਸਿਆ, 'ਤੇ ਉਹ ਰਣਜੀਤ ਸਿੰਘ ਉਰਫ਼ ਹੈਪੀ ਉਰਫ਼ ਮਾਹੀ ਪੁੱਤਰ ਸੁੱਚਾ ਸੀ ਨਿਵਾਸੀ ਗੁਰੂ ਨਾਨਕ ਨਗਰ ਗੜ੍ਹਸ਼ੰਕਰ ਤੋਂ ਸਸਤੇ ਦਾਮ ਵਿੱਚ ਹੈਰੋਇਨ ਖਰੀਦ ਕੇ ਅੱਗੇ ਮਹਿੰਗੇ ਭਾਅ ਵਿੱਚ ਵੇਚਦਾ ਸੀ।