ਪੰਜਾਬ

punjab

ETV Bharat / state

ਜਲੰਧਰ ਪੁਲਿਸ ਦੇ ਹੱਥੇ ਚੜ੍ਹੇ ਤਿੰਨ ਗੈਂਗਸਟਰ - ਜਲੰਧਰ ਦਿਹਾਤੀ ਪੁਲਿਸ

ਜਲੰਧਰ ਦਿਹਾਤੀ ਪੁਲਿਸ ਨੇ ਤਿੰਨ ਲੋਕਾਂ ਨੂੰ ਚਾਰ ਪਿਸਤੌਲ ਅਤੇ ਇੱਕ ਰਿਵਾਲਵਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਤਿੰਨੋਂ ਆਰੋਪੀਆਂ 'ਤੇ ਪਹਿਲਾਂ ਵੀ ਕਈ ਖੋਹਬਾਜ਼ੀ ਤੇ ਹੱਤਿਆ ਦੇ ਮਾਮਲੇ ਦਰਜ ਹਨ।

ਜਲੰਧਰ ਦਿਹਾਤੀ ਪੁਲਿਸ
ਜਲੰਧਰ ਦਿਹਾਤੀ ਪੁਲਿਸ

By

Published : Mar 8, 2020, 8:48 PM IST

ਜਲੰਧਰ: ਦਿਹਾਤੀ ਪੁਲਿਸ ਨੇ ਤਿੰਨ ਲੋਕਾਂ ਨੂੰ ਚਾਰ ਪਿਸਤੌਲ ਅਤੇ ਇੱਕ ਰਿਵਾਲਵਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਤਿੰਨੋਂ ਆਰੋਪੀਆਂ 'ਤੇ ਪਹਿਲਾਂ ਵੀ ਕਈ ਖੋਹਬਾਜ਼ੀ ਤੇ ਹੱਤਿਆ ਦੇ ਮਾਮਲੇ ਦਰਜ ਹਨ।

ਵੇਖੋ ਵੀਡੀਓ

ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਸ਼ਿਵ ਕੁਮਾਰ ਨੇ ਸੂਚਨਾ ਦੇ ਆਧਾਰ 'ਤੇ ਲਸ਼ੇੜੀ ਵਾਲ ਪਿੰਡ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਗ਼ਲਤ ਲੋਕ ਹਥਿਆਰਾਂ ਸਮੇਤ ਕੋਈ ਵਾਰਦਾਤ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਸ਼ੱਕ ਗੱਡੀ 'ਤੇ ਹੋਇਆ ਅਤੇ ਗੱਡੀ ਨੂੰ ਰੋਕ ਤਲਾਸ਼ੀ ਕੀਤੀ ਗਈ ਤੇ ਇੱਕ ਗੱਡੀ ਵਿੱਚੋਂ ਤਿੰਨ ਵਿਅਕਤੀ ਪ੍ਰਦੀਪ ਸ਼ਰਮਾ ਗੋਪਾਲ ਸਿੰਘ ਅਤੇ ਜਸਵਿੰਦਰ ਸਿੰਘ ਕੋਲੋਂ ਚਾਰ ਪਿਸਤੌਲਾਂ ਅਤੇ ਇੱਕ ਰਿਵਾਲਵਰ ਬਰਾਮਦ ਹੋਇਆ।

ਇਸ ਦੇ ਇਲਾਵਾ ਉਨ੍ਹਾਂ ਦੇ ਕੋਲੋਂ ਹਥਿਆਰ ਤੇ 48 ਜਿੰਦਾ ਕਾਰਤੂਸ ਵੀ ਬਰਾਮਦ ਹੋਏ, ਜਿਨ੍ਹਾਂ 'ਤੇ ਅਸਲਾ ਐਕਟ ਦੇ ਤਹਿਤ ਅਲਾਵਲਪੁਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਇਹ ਤਿੰਨੋਂ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪ੍ਰਦੀਪ ਸ਼ਰਮਾ 'ਤੇ ਇੱਕ ਕਤਲ ਦਾ ਕੇਸ ਵੀ ਦਰਜ ਹੈ।

ਐਸਐਸਪੀ ਨੇ ਕਿਹਾ ਕਿ ਪ੍ਰਦੀਪ ਸ਼ਰਮਾ 'ਤੇ 11 ਹੋਰ ਤੇ ਗੋਪਾਲ ਸਿੰਘ ਅਤੇ ਜਸਵਿੰਦਰ ਸਿੰਘ 'ਤੇ ਪਹਿਲਾ ਤਿੰਨ-ਤਿੰਨ ਮੁਕੱਦਮੇ ਚੱਲ ਰਹੇ ਹਨ। ਪ੍ਰਦੀਪ ਸ਼ਰਮਾ ਅਤੇ ਗੋਪਾਲ ਸਿੰਘ ਜੇਲ੍ਹ ਤੋਂ ਪੈਰੋਲ 'ਤੇ ਆਏ ਸੀ ਤੇ ਵਾਪਸ ਨਹੀਂ ਗਏ ਅਤੇ ਹੁਣ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ।

ਇਹ ਵੀ ਪੜੋ: ਦਿੱਲੀ ਪੁਲਿਸ ਨੇ ਓਖਲਾ ਤੋਂ ISIS ਨਾਲ ਸਬੰਧਤ ਸ਼ੱਕੀ ਜੋੜੇ ਨੂੰ ਕੀਤਾ ਗ੍ਰਿਫ਼ਤਾਰ

ਇਸ ਨਾਲ ਹੀ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।

ABOUT THE AUTHOR

...view details