ਜਲੰਧਰ : ਪੀਏਪੀ ਚੌਂਕ ਵਿੱਚ ਸਕੜ ਦੇ ਚਲ ਰਹੇ ਕੰਮ ਕਰਾਨ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕੌਮੀ ਸ਼ਾਹਰਾਹ ਅਥਾਰਟੀ ਦੇ ਚੈਅਰਮੈਨ ਸੁਖਬੀਰ ਸਿੰਘ ਸੰਧੂ ਨੇ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕਾਰਵਾਈ ਅਰੰਭ ਦਿੱਤੀ ਗਈ ਹੈ।
ਸੁਖਬੀਰ ਸਿੰਘ ਨੇ ਆਖਿਆ ਕਿ ਚੌਕ ਵਿੱਚ ਵੱਧ ਆਵਾਜਾਈ ਤੇ ਗੱਡੀਆਂ ਦੀ ਤੇਜ਼ ਰਫ਼ਤਾਰ ਕਾਰਨ ਕੰਮ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਮੁਸ਼ਕਿਲ ਨੂੰ ਜਲਦ ਠੀਕ ਕੀਤਾ ਜਾਵੇਗਾ।
'ਜਲਦ ਕੀਤਾ ਜਾਵੇਗਾ ਪੀਏਪੀ ਚੌਂਕ 'ਚ ਆਵਾਜਾਈ ਸਮੱਸਿਆ ਦਾ ਹੱਲ' ਇਸੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਕਸ਼ੇ ਕੱਢਵਾਉਣ ਤੋਂ ਬਾਅਦ ਨਵੀਆਂ ਡਾਇਰੈਕਸ਼ਨਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕੰਮ ਵਿੱਚ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ: 'VIP ਸੁਵਿਧਾਵਾਂ ਲਈ ਲੱਗੇਗਾ ਮਹੀਨੇ ਦਾ 1 ਲੱਖ 30 ਹਜ਼ਾਰ', ਵਾਇਰਲ ਵੀਡੀਓ
ਦਸ ਸਾਲਾਂ ਤੋਂ ਇਸ ਕੰਮ ਦੇ ਲੰਮਕੇ ਹੋਣ ਦੇ ਪੁੱਛੇ ਗਏ ਸਵਾਲ ਦੇ ਜਾਵਬ ਵਿੱਚ ਉਨ੍ਹਾਂ ਆਖਿਆ ਕਿ ਐੱਨਐੱਚਏਆਈ ਦੀ ਕੋਸ਼ਿਸ਼ ਸੀ ਕਿ ਪਹਿਲੇ ਠੇਕੇਦਾਰ ਨੂੰ ਬਲਸ ਦਿੱਤਾ ਜਾਵੇ। ਪਰ ਮਾਣਯੋਗ ਸੁਪਰੀਮ ਕੋਰਟ ਵੱਲੋਂ ਠੇਕੇਦਾਰ ਦੇ ਹੱਕ ਵਿੱਚ ਫੈਸਲਾ ਆਉਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।
'ਜਲਦ ਕੀਤਾ ਜਾਵੇਗਾ ਪੀਏਪੀ ਚੌਂਕ 'ਚ ਆਵਾਜਾਈ ਸਮੱਸਿਆ ਦਾ ਹੱਲ' ਉਨ੍ਹਾਂ ਕਿਹਾ ਕਿ ਪੀਏਪੀ ਚੌਕ ਵਿੱਚ ਬਣਨ ਵਾਲੇ ਪੁਲ ਦਾ ਨਿਰਮਾਣ ਬਹੁਤ ਹੀ ਸੋਚ ਸਮਝ ਕੀਤਾ ਜਾ ਰਿਹਾ ਹੈ ,ਕਿਉਂਕਿ ਗੱਡੀਆਂ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਹੀ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।