ਦੇਸ਼ ਵਿਚ ਇਕ ਹੀ ਕੰਪਨੀ ਬਣਾਂਦੀ ਹੈ ਖਾਦੀ ਦੇ ਤਿਰੰਗੇ ਜੋ ਸਰਕਾਰੀ ਰੂਪ 'ਚ ਕੀਤੇ ਜਾਂਦੇ ਨੇ ਇਸਤੇਮਾਲ, ਪੜ੍ਹੋ ਖਾਸ ਰਿਪੋਰਟ... ਜਲੰਧਰ:ਦੇਸ਼ ਇਸ ਵਾਰ ਆਪਣਾ 77ਵਾਂ ਅਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਦੇਸ਼ ਵਿਚ ਜਦ ਵੀ ਅਜ਼ਾਦੀ ਦਿਹਾੜੇ ਜਾ ਗਣਤੰਤਰ ਦਿਹਾੜੇ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਿਰੰਗੇ ਦੀ ਗੱਲ ਹੁੰਦੀ ਹੈ। ਇੱਕ ਪਾਸੇ ਜਿੱਥੇ ਇੰਨ੍ਹਾਂ ਦਿਨਾਂ ਵਿਚ ਲੋਕ ਤਿਰੰਗੇ ਨਾਲ ਦੇਸ਼ ਦੀਆਂ ਅਲੱਗ ਅਲੱਗ ਥਾਵਾਂ ਅਤੇ ਰੈਲੀਆਂ ਕੱਢੇ ਹਨ। ਉਧਰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਲਾਲ ਕਿਲੇ੍ਹ ਉੱਪਰ ਤਿਰੰਗਾ ਫਹਰਾਇਆ ਜਾਂਦਾ ਹੈ। ਇਹੀ ਨਹੀਂ ਪੂਰੇ ਦੇਸ਼ ਵਿਚ ਇਸ ਦਿਨ ਵੱਖ ਵੱਖ ਸਰਕਾਰੀ ਅਤੇ ਗੈਰਸਰਕਾਰੀ ਤੌਰ 'ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਹਰ ਥਾਂ ਤਿਰੰਗਾ ਫਹਰਾਇਆ ਜਾਂਦਾ ਹੈ ।
ਦੇਸ਼ ਦੀ ਸ਼ਾਨ ਤਿਰੰਗੇ 'ਤੇ ਖਾਸ ਰਿਪੋਰਟ : ਸਾਡੇ ਦੇਸ਼ ਦੀ ਆਨ-ਬਾਨ-ਸ਼ਾਨ ਸਾਡੇ ਤਿਰੰਗੇ ਦਾ ਜਨਮ 22 ਜੁਲਾਈ 1947 ਨੂੰ ਹੋਇਆ ਸੀ ਅਤੇ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ 15 ਅਗਸਤ 1947 ਵੱਲੋਂ ਲਾਲ ਕਿਲੇ੍ਹ 'ਤੇ ਤਿਰੰਗਾ ਫਾਹਰਾਇਆ ਗਿਆ ਸੀ । ਇਸਤੋਂ ਬਾਅਦ ਤਿਰੰਗੇ ਨੂੰ ਹਰ ਸਰਕਾਰੀ ਦਫ਼ਤਰ ਅਤੇ ਪ੍ਰਸ਼ਾਸਨਿਕ ਥਾਵਾਂ 'ਤੇ ਤਿਰੰਗਾ ਫਾਹਰਾਇਆ ਜਾਂਦਾ ਹੈ। ਜਿਸਤੋਂ ਬਾਅਦ 22 ਦਸੰਬਰ 2022 ਨੂੰ ਆਮ ਲੋਕਾਂ ਨੂੰ ਵੀ ਆਪਣੇ ਘਰਾਂ ਅਤੇ ਦਫਤਰਾਂ ਵਿਚ ਤਿਰੰਗਾ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਗਈ।
ਤਿਰੰਗੇ ਬਾਰੇ ਕੁੱਝ ਖਾਸ ਗੱਲਾਂ :ਸਾਡੀ ਸ਼ਾਨ ਸਾਡੇ ਦੇਸ਼ ਦੇ ਤਿਰੰਗੇ ਨੂੰ ਇਕ ਖਾਸ ਤਰੀਕੇ ਨਾਲ ਖਾਸ ਨਿਯਮਾਂ ਨਾਲ ਬਣਾਇਆ ਜਾਂਦਾ ਹੈ। ਤਿਰੰਗੇ ਨੂੰ ਬਣਾਉਣ ਲਈ ਖਾਦੀ ਕੱਪੜੇ ਦਾ ਇਤੇਮਾਲ ਕੀਤਾ ਜਾਂਦਾ ਹੈ। ਤਿਰੰਗੇ ਦਾ ਆਪਣਾ ਇਕ ਮਾਪਦੰਡ ਵੀ ਹੁੰਦਾ ਹੈ ਅਤੇ ਦੇਸ਼ ਵਿਚ ਸਰਕਾਰ ਵੱਲੋਂ ਤਿਰੰਗਾ ਬਣਾਉਣ ਲਈ ਮੁੰਬਈ ਦੀ ਇੱਕ ਕੰਪਨੀ ਨੂੰ ਹੀ ਆਰਡਰ ਦਿੱਤਾ ਜਾਂਦਾ ਹੈ ਅਤੇ ਇਸ ਝੰਡੇ ਨੂੰ ਦੇਸ ਵਿਚ ਬਣੇ ਹੋਏ ਖਾਦੀ ਭੰਡਾਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਤਿਰੰਗੇ ਨੂੰ ਕਈ ਮਾਪਾਂ ਵਿਚ ਬਣਾਇਆ ਜਾਂਦਾ ਹੈ। ਜਲੰਧਰ ਖਾਦੀ ਭੰਡਾਰ ਦੇ ਮੈਨੇਜਰ ਸਭਾਜੀਤ ਚੌਹਾਨ ਮੁਤਾਬਕ ਇਸਦਾ ਵੱਡਾ ਮਾਪ 6 ਫੁੱਟ ਚੌੜਾ ਅਤੇ 9 ਫੁੱਟ ਲੰਬਾ ਹੁੰਦਾ ਹੈ। ਦੂਸਰਾ ਮਾਪ 4 ਫੁਟ ਚੌੜਾ ਅਤੇ 6 ਫੁੱਟ ਲੰਬਾ ਹੁੰਦਾ ਹੈ ਜਦਕਿ ਤੀਸਰਾ ਮਾਪ 3 ਫੁੱਟ ਚੌੜਾ ਅਤੇ 4.5 ਫੁੱਟ ਲੰਬਾ ਹੁੰਦਾ ਹੈ , ਚੌਥਾ ਮਾਪ 2 ਫੁੱਟ ਚੌੜਾ ਅਤੇ 3 ਫੁੱਟ ਲੰਬਾ ਹੁੰਦਾ ਹੈ। ਇਸਤੋਂ ਬਾਅਦ ਤਿਰੰਗਾ ਨੂੰ ਟੇਬਲ ਫਲੈਗ , ਕਾਰ ਫਲੈਗ ਅਤੇ ਕ੍ਰੋਸ ਫਲੈਗ ਦੇ ਰੂਪ ਵਿਚ ਵੀ ਬਣਾਇਆ ਜਾਂਦਾ ਹੈ ।
ਲੋਕਾਂ ਵਿਚ ਤਿਰੰਗੇ ਪ੍ਰਤੀ ਪ੍ਰੇਮ ਨੂੰ ਦੇਖ ਲੱਖਾਂ ਲੋਕਾਂ ਨੂੰ ਮਿਲਦਾ ਹੈ ਰੋਜ਼ਗਾਰ : ਇਹਨਾਂ ਦਿਨਾਂ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਲੋਕ ਆਪਣੇ ਘਰਾਂ ਵਿਚ ਪਲਾਸਟਿਕ ਅਤੇ ਆਮ ਕੱਪੜੇ ਦੇ ਝੰਡੇ ਬਣਾ ਕੇ ਵੇਚਦੇ ਨੇ ਜਿੰਨਾ ਕਰਕੇ ਇਹਨਾਂ ਲੋਕਾਂ ਨੂੰ ਇਹ ਦਿਨਾਂ ਵਿਚ ਖ਼ਾਸੀ ਕਮਾਈ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਜਗ੍ਹਾਂ- ਜਗ੍ਹਾਂ ਬਾਜ਼ਾਰਾਂ ਵਿੱਚ ਅਤੇ ਸੜਕਾਂ ਕਿਨਾਰੇ ਲੋਕ ਝੰਡੇ ਵੇਚਦੇ ਨਜ਼ਰ ਆਉਂਦੇ ਹਨ। ਖਾਸ ਕਰ ਹੁਣ ਹਰ ਘਰ ਤਿਰੰਗਾ ਦੀ ਮੁਹਿੰਮ ਦੇ ਚਲਦੇ ਪੂਰੇ ਦੇਸ਼ ਵਿਚ ਇਸ ਦਿਨ ਦੇ ਆਉਣ ਤੋਂ ਪਹਿਲੇ ਹੀ ਲੋਕਾਂ ਵੱਲੋਂ ਤਿਰੰਗਾ ਆਪਣਾ ਘਰਾਂ ਅਤੇ ਦਫਤਰਾਂ ਵਿਚ ਲਗਾ ਲਿਆ ਜਾਂਦਾ ਹੈ । ਦੇਸ਼ ਦੀ ਅਜ਼ਾਦੀ ਦੇ 76ਵੇਂ ਦਿਹਾੜੇ ਉੱਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਰ ਘਰ ਤਿਰੰਗਾ ਨਾਮ ਦੀ ਇੱਕ ਮੁਹਿੰਮ ਚਲਾਈ ਗਈ ਹੈ।
ਤਿਰੰਗੇ ਦੀ ਕੀਮਤ 'ਚ ਫ਼ਰਕ: ਖਾਦੀ ਭੰਡਾਰ ਦੇ ਤਿਰੰਗੇ ਅਤੇ ਘਰਾਂ ਵਿਚ ਬਣਨ ਵਾਲੇ ਤਿਰੰਗੇ ਦੀ ਕੀਮਤ ਵਿਚ ਬਹੁਤ ਅੰਤਰ ਹੁੰਦਾ ਹੈ। ਇੱਕ ਪਾਸੇ ਜਿਥੇ ਘਰਾਂ ਵਿਚ ਬਣਨ ਵਾਲੇ ਤਿਰੰਗੇ ਦੀ ਕੀਮਤ 10 ਰੁਪਏ ਤੋਂ ਲੈਕੇ 1000 ਰੁਪਏ ਤੱਕ ਹੁੰਦੀ ਹੈ, ਜਦਕਿ ਖਾਦੀ ਭੰਡਾਰ ਵਿਚ ਮਿਲਣ ਵਾਲੇ ਤਿਰੰਗੇ ਦੀ ਕੀਮਤ 230 ਰੁਪਏ ਤੋਂ ਸ਼ੁਰੂ ਹੋਕੇ 6000 ਹਜ਼ਾਰ ਰੁਪਏ ਤੱਕ ਹੁੰਦੀ ਹੈ। ਇਹੀ ਕਾਰਨ ਹੈ ਕਿ ਲੋਕ ਜਿਆਦਾਤਰ ਘਰਾਂ ਵਿਚ ਬਣਨ ਵਾਲੇ ਤਿਰੰਗੇ ਦਾ ਜਿਆਦਾ ਇਸਤੇਮਾਲ ਕਰਦੇ ਹਨ। ਖਾਦੀ ਭੰਡਾਰ ਦੇ ਮੈਨੇਜਰ ਮੁਤਾਬਿਕ ਖਾਦੀ ਭੰਡਾਰ ਵਿਚ ਮਿਲਣ ਵਾਲੇ ਤਿਰੰਗੇ ਦੀ ਪੰਜਾਬ ਦੇ ਦੋਆਬਾ ਖੇਤਰ ਵਿਚ ਸਾਰਾ ਸਾਲ ਮੰਗ ਰਹਿੰਦੀ ਹੈ। ਉਹਨ੍ਹਾਂ ਮੁਤਾਬਿਕ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਇੰਨ੍ਹਾਂ ਨੂੰ ਸਾਰਾ ਸਾਲ ਤਿਰੰਗੇ ਦਾ ਆਰਡਰ ਦਿੰਦਾ ਰਹਿੰਦੇ ਨੇ ਅਤੇ ਇਸ ਇਲਾਕੇ ਤੋਂ ਤਿਰੰਗੇ ਸਾਰਾ ਸਾਲ ਵਿਦੇਸ਼ ਵਿਚ ਵੀ ਲਿਜਾਏ ਜਾਂਦੇ ਹਨ।
ਲੋਕਾਂ ਨੂੰ ਸਿਰਫ ਖਾਦੀ ਨਾਲ ਬਣੇ ਤਿਰੰਗੇ ਦਾ ਹੀ ਕਰਨਾ ਚਾਹੀਦਾ ਹੈ ਇਸਤੇਮਾਲ : ਜਲੰਧਰ ਖਾਦੀ ਭੰਡਾਰ ਦੇ ਮੈਨੇਜਰ ਸਭਾਜੀਤ ਚੌਹਾਨ ਮੁਤਾਬਕ ਲੋਕਾਂ ਨੂੰ ਖਾਦੀ ਭੰਡਾਰ ਤੋਂ ਹੀ ਤਿਰੰਗਾ ਲੈਣਾ ਚਾਹੀਦਾ ਹੈ ਕਿਉਂਕਿ ਇਸਦਾ ਮਾਪ ਦੰਡ ਬਿਲਕੁਲ ਸਹੀ ਹੁੰਦਾ ਹੈ ਅਤੇ ਇਸਨੂੰ ਇਕ ਖਾਸ ਖਾਦੀ ਕੱਪੜੇ ਨਾਲ ਹੀ ਬਣਾਇਆ ਜਾਂਦਾ ਹੈ। ਉਹਨਾਂ ਮੁਤਾਬਕ ਜੇ ਲੋਕ ਖਾਦੀ ਨਾਲ ਬਣੇ ਤਿਰੰਗੇ ਨੂੰ ਹੀ ਲੈਂਦੇ ਨੇ ਤਾਂ ਇਸ ਨਾਲ ਲੋਕਾਂ ਨੂੰ ਅਸਲ ਵਿਚ ਸਹੀ ਤਿਰੰਗਾ ਮਿਲ ਜਾਂਦਾ ਹੈ ਅਤੇ ਇਸ ਤਿਰੰਗੇ ਨੂੰ ਜਿਆਦਾ ਦੇਰ ਤਕ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।